ਜੀਮ ਜ਼ਰੂਰ ਕੰਮਾਂ ਦੀ ਕੇਹੀ

ਜੀਮ ਜ਼ਰੂਰ ਕੰਮਾਂ ਦੀ ਕੇਹੀ, ਜਾਂ ਇਥੇ ਮੂਲ ਨ ਰੈਹਣਾ ।

ਜਿਸ ਨੂੰ ਰਾਤ ਸਰਾਂ ਵਿਚ ਆਵੇ, ਤਿਸ ਦਾਵਾ ਕੀ ਬੰਨ੍ਹ ਬੈਹਣਾ ।

ਦਿਨ ਚੜ੍ਹਿਆ ਉਠ ਰਾਹੀ ਹੋਇਆ, ਉਸ ਭਲਾ ਬੁਰਾ ਕੀ ਕੈਹਣਾ ।

ਸੰਤਰੇਣ ਜੇ ਮਿਲੇ ਫਕੀਰਾਂ, ਤਾਂ ਸਭ ਵਲ ਤੇਰਾ ਲੈਹਣਾ ।

📝 ਸੋਧ ਲਈ ਭੇਜੋ