ਜੇਹਾ ਜ਼ਾਹਰ ਤੇ ਅਵੇਹਾ ਛਪਿਆ

ਜੇਹਾ ਜ਼ਾਹਰ ਤੇ ਅਵੇਹਾ ਛਪਿਆ, ਉਸ ਨੂੰ ਕੀਕਣ ਕੋਈ ਜਾਣੇ ।

ਸਟੇ ਖ਼ੁਦੀ ਤੇ ਖੁਦ ਨੂੰ ਪਾਏ, ਖੁਦ ਹੋਇ ਕੇ ਖੁਸ਼ੀਆਂ ਮਾਣੇ ।

ਉਹੋ ਅੱਵਲ ਤੇ ਓਹੋ ਆਖਰ, ਕਹੈ ਵਿਚ ਵਿਚ ਹੋਰ ਧਿੰਗਾਣੇ ।

ਸੰਤਰੇਣ ਇਹ ਰਮਜ਼ ਕਾਮਲ ਦੀ, ਬਿਨ ਕਾਮਲ ਕੀ ਕੋਈ ਜਾਣੇ ।

📝 ਸੋਧ ਲਈ ਭੇਜੋ