ਜਿਹੜਾ ਆਵੇ, ਬੈਂਤ

ਜਿਹੜਾ ਆਵੇ, ਬੈਂਤ ਸਲਾਹਵੇ,

ਰਹੇ ਸਦਾ ਜੋ ਨਿਉਂਦਾ,

ਝੱਖੜ ਜਿਸ ਦਮ ਕਹਿਰਾਂ ਵਾਲਾ

ਆਪੇ ਵਿਚ ਮਿਉਂਦਾ।

ਬੂਟੇ ਟੁੱਟਣ, ਫੁੱਲ ਵੀ ਟੁੱਟਣ,

ਜੰਗਲ ਹੋਵੇ ਸੁੰਞਾ,

ਆਸੇ ਪਾਸੇ ਮੋਇਆਂ ਅੰਦਰ,

ਬੈਂਤ ਰਹੇ ਪਰ ਜਿਉਂਦਾ।

ਐਪਰ ਮੈਂ ਬਲਿਹਾਰੀ ਜਾਵਾਂ

ਸਿਰੜੀ ਵਾਂਸ ਦੇ ਡੰਡੇ,

ਝੱਖੜ ਆਇਆ ਕਹਿਰਾਂ ਵਾਲਾ

ਉੱਚੇ ਰੱਖੇ ਝੰਡੇ;

ਬੈਂਤ ਵਾਂਗ ਲਿਫ਼ ਲਿਫ਼ ਨਿਉਂ ਨਿਉਂ,

ਅਪਣੀ ਜਾਨ ਬਚਾਈ,

ਟੁੱਟ ਗਿਉਂ ਤੇ ਡਿੱਗੋਂ ਓੜਕ

ਵਗਦੀ ਨੈਂ ਦੇ ਕੰਢੇ!

📝 ਸੋਧ ਲਈ ਭੇਜੋ