ਜੇਹੀ ਲਾਵਨ ਤੇਹੀ ਤੋੜ ਨਿਭਾਵਨ

ਜੇਹੀ ਲਾਵਨ ਤੇਹੀ ਤੋੜ ਨਿਭਾਵਨ, ਤੇ ਮੁਲ ਤਿਨ੍ਹਾਂ ਦਾ ਪਉਂਦਾ ।

ਜੇ ਲਗੀ ਅਧ ਵਿਚੋਂ ਟੁਟੈ, ਤਾਂ ਫਿਰੈ ਚਉਰਾਸੀ ਭਉਂਦਾ ।

ਇਕ ਨਿਭਾਹਨ ਇਕ ਤੋੜਨ ਵਾਲੇ, ਇਹ ਸਉਦਾ ਅਪਨੀ ਗਉਂ ਦਾ ।

ਸੰਤਰੇਣ ਕੰਮ ਜ਼ੋਰ ਦਾ ਨਾਹੀਂ, ਕੰਮ ਇਥੇ ਇਕ ਰਉਂ ਦਾ ।

📝 ਸੋਧ ਲਈ ਭੇਜੋ