ਜੇਹੜੇ ਸਭ ਵਿਚ ਸਾਈਂ ਵੇਖਨ

ਜੇਹੜੇ ਸਭ ਵਿਚ ਸਾਈਂ ਵੇਖਨ, ਤਿਨ੍ਹਾ ਦਰ ਹਥ ਆਵੇ ।

ਬਿਨਾ ਦਰਦ ਕੋਈ ਫਕਰ ਨ ਹੋਂਦਾ, ਤੋੜੇ ਬੰਨ੍ਹੇ ਵਡੇ ਦਾਵੇ ।

ਜਿਸ ਨੂੰ ਸ਼ੌਕ ਫਕਰ ਦਾ ਹੋਵੇ, ਸੋ ਦਰਦਵੰਦਾਂ ਕੋਲ ਜਾਵੇ ।

ਸੰਤਰੇਣ ਇਹ ਦਰਦ ਫਕਰ ਦਾ, ਲੈ ਸਿਰ ਤੋਂ ਪਰੈ ਖਿਡਾਵੇ ।

📝 ਸੋਧ ਲਈ ਭੇਜੋ