ਜੇਕਰ ਪਰਦੇ ਢੱਕਦੀ ਗੱਲ ਏ

ਜੇਕਰ ਪਰਦੇ ਢੱਕਦੀ ਗੱਲ ਏ 

ਏਹ ਫਿਰ ਸਾਡੇ ਹੱਕ ਦੀ ਗੱਲ ਏ 

ਤਾਹੀਓਂ ਨੱਕ ਦੀ ਸੇਧੇ ਚੱਲਦਾਂ 

ਏਹ ਜੋ ਸਾਡੇ ਨੱਕ ਦੀ ਗੱਲ ਏ

ਪਹਿਲਾਂ ਤੀਲੀ ਲਾਉਣੀ ਪੈਂਦੀ 

ਫੇਰ ਕਿਤੇ ਜਾ ਪੱਕਦੀ ਗੱਲ ਏ

ਜੇਕਰ ਗੱਲ ਵਿੱਚ ਗੱਲ ਹੋਵੇ ਤਾਂ

ਮੋਢਿਆਂ ਉੱਤੇ ਚੱਕਦੀ ਗੱਲ ਏ

ਮੈਂ ਇਹਨੂੰ ਚੱਬਣਾ ਜਾਂ ਪੱਟਣਾ

ਹੁਣ ਮੇਰੀ ਤੇ ਅੱਕ ਦੀ ਗੱਲ ਏ

📝 ਸੋਧ ਲਈ ਭੇਜੋ