ਝਰਨੇ ਦੀ ਖਵਾਇਸ਼ ਸੀ ,

ਨਦੀ ਦਾ ਸਾਥ ਮਾਨਣ ਦੀ ।

ਉਹ ਨਿਵਾਣਾਂ ਚ ਵਹਿੰਦਾ ,

ਪਹਾੜੀ ਪੱਥਰਾਂ ਚ ਭਟਕਦਾ ,

ਟੁੱਟੇ ਫੁੱਲਾਂ ਤੇ ਪੰਛੀਆਂ ਦੇ ਗੀਤ ਸੁਣਦਾ ,

ਨਦੀ ਨਾਲ ਜਾ ਰਲਿਆ ।

ਉਸਦੀਆਂ ਛੱਲਾਂ ਚ ਉੱਛਲਦਾ,

ਸਿਮਟਦਾ ਸਿਮਟਦਾ ,

ਹੋਰ ਬਿਖਰ ਗਿਆ ।

ਹੁਣ ਝਰਨੇ ਦੀ ਕੋਈ ਹੋਂਦ ਨਹੀਂ ਸੀ ।

ਨਦੀ ਅੱਜ ਵੀ ਵਹਿੰਦੀ ਹੈ ,

ਹੋਰ ਝਰਨਿਆਂ ਦੀ ਤਲਾਸ਼ ਵਿੱਚ....

📝 ਸੋਧ ਲਈ ਭੇਜੋ