ਮੱਤ ਮਾਰੀ ਗਈ ਅਮਲੀਆਂ ਆਸ਼ਕਾਂ ਦੀ,
ਘੇਰੀ ਕਿਸੇ ਦੀ ਬੱਕਰੀ ਚੋਣ ਬਹਿ ਗਏ ।
ਝਗੜਾ ਪੈ ਗਿਆ ਨਾਲ ਗਵਾਂਢੀਆਂ ਦੇ,
ਚੱਕੀ ਗਾਲ੍ਹੀਆਂ ਦੀ ਸਾਰੇ ਝੋਣ ਬਹਿ ਗਏ ।
ਪਈਆਂ ਜੁੱਤੀਆਂ ਮਜਨੂੰਆਂ ਸਾਦਕਾਂ ਨੂੰ,
ਅਸ਼ਕਾਂ ਨਾਲ ਨਮੋਸ਼ੀਆਂ ਧੋਣ ਬਹਿ ਗਏ ।
“ਸਾਹਿਬ” ਆਸ਼ਕ ਗਰੀਬ ਦਾ ਕੀ ਹੁੰਦਾ,
ਮਿਲੀ ਝਿੜਕ ਤਾਂ ਉਠਕੇ ਰੋਣ ਬਹਿ ਗਏ ।