ਮਾਹ ਮਹੀਨਾ ਜੋ ਆਂਵਦਾ ਏ,

ਮੈਨੂੰ ਸ਼ਾਦੀਆਂ ਲੱਖ ਹਜ਼ਾਰ ਭਲਾ

ਅੰਗਣੁ ਵਿਹੜੇ ਵਿਹੜੇ ਗਲੀ ਬਾਗ਼ ਫੁਲੇ,

ਮੈਂ ਤਾਂ ਆਪ ਹਈਅਸੁ ਬਹਾਰ ਭਲਾ

ਸਾਵੇ ਤੇ ਪੀਲੜੇ ਕੇਸਰੀ ਪਟ ਜੋੜੇ,

ਹੋਰ ਕੇਤੜੇ ਲੱਖ ਸ਼ਿੰਗਾਰ ਭਲਾ

ਘਰਿ ਆਵੇ ਸਖੀ ਰਾ ਯਾਰ ਮੇਰਾ,

ਮੱਥੇ ਨੂਰ ਤੇ ਨੂਰ ਦੀਦਾਰ ਭਲਾ ।੧੨।

📝 ਸੋਧ ਲਈ ਭੇਜੋ