ਫੱਗਣੁ ਭਾਗ ਭਰੇ ਵੱਡੇ ਭਾਗ ਜਾਗੇ,

ਘਰਿ ਆਇ ਜਾਨੀ ਮੈਂਢੇ ਕੋਲ ਬਹੇ

ਮੈਂ ਤਾਂ ਘੋਲ ਘੁਮਾਈ ਸਦਕੜੇ ਵੇ,

ਘਰੀ ਇਹਾ ਮੁਬਾਰਕ ਲੱਖ ਲਹੇ

ਸੁੰਞਾ ਰੋਵਣਾ ਧੁੱਖਣਾ ਭੱਠ ਪਇਐ,

ਤਾਂ ਹੋਸਾਂ ਖੇਡਾਂ ਬੈਠੀ ਕੌਣ ਰਹੇ

ਜੋ ਕੋਈ ਦੁਖ ਸਹੇ ਸੋਈ ਸੁਖ ਲਹੇ,

ਸਚ 'ਸ਼ਾਹ ਮੁਰਾਦ' ਫ਼ਕੀਰ ਕਹੇ ।੧੩।

📝 ਸੋਧ ਲਈ ਭੇਜੋ