ਸੁੰਞੇ ਜੇਠ ਮੈਂਢੀ ਭੁੱਖ ਨੀਂਦ ਗਈ,

ਆਇਆ ਸੂਲ ਹੈਰਾਨੀ ਕੀ ਕਰਸਾਂ ਨੀ ?

ਬਾਝ ਮੀਤ ਪਿਆਰੇ ਘਰੀ ਘਰੀ,

ਰਾਤੀਂ ਦਿਹਾਂ ਈਵੇਂ ਪਈ ਸਰਸਾਂ ਨੀ

ਹੁਣ ਕੂਕਨੀਆਂ ਕਿਕੇ ਕੂਕਸਾਂ ਨੀ,

ਦੁੱਖ ਇਤਨਾ ਕਿਉਂਕਰ ਜਰਸਾਂ ਨੀ ?

ਜੇਠ ਮਾਹ ਦਾ ਝੂਲਨਾ ਬੂਝਨਾ,

ਮੈਨੂੰ ਆਇਆ ਵਿਛੋੜਾ ਮੈਂ ਮਰਸਾਂ ਨੀ ।੪।

📝 ਸੋਧ ਲਈ ਭੇਜੋ