ਲੋਕੀਂ ਪਤਾ ਨਹੀ ਕਿੰਝ ਦਾਅਵੇ ਕਰੀ ਜਾਂਦੇ ।

ਸਾਨੂੰ ਝੂਠੇ ਦਾਅਵੇ ਕਰਨੇ ਆਉਂਦੇ ਨਹੀ ।

ਅਸੀਂ ਸਿੱਧੇ ਗਏ ਤੇ ਦਿਲ ਦੀ ਦੱਸ ਦਿੱਤੀ ।

ਸ਼ਾਇਦ ਏਸੇ ਲਈ ਸੱਜਣ ਮਨ ਭਾਉਂਦੇ ਨਹੀ ।

ਚਿੱਟੇ ਵਰਕ ਜਿਹਾ ਦਿਲ ਨੂੰ  ਕਹਿਣ ਅਪਣੇ ।

ਕਿਉਂ ਸਾਨੂੰ ਲੱਗੇ ਦਾਗ਼ ਦਿਖਾਉਂਦੇ ਨਹੀ ।

ਅਸੀਂ ਸਾਰੀਆਂ ਬੁਰਾਈਆਂ ਦੱਸ ਛੱਡੀਆਂ ।

ਕਿ ਲੱਗੀ ਵਾਲੇ ਤੋਂ ਕੁਝ ਛਿਪਾਉਂਦੇ ਨਹੀ

ਉਹ ਡਰਦੇ ਨਹੀ, ਕਹਿੰਦੇ ਸਾਫ਼ ਪਵਿੱਤਰ ਹਾਂ ।

ਸਾਨੂੰ ਉਹਦੇ ਛਲ, ਸਮਝ ਕਿਤੇ ਆਉਂਦੇ ਨਹੀ ।

ਇੱਕ ਦਗਾ ਹੀ ਕਰਨਾ ਨਹੀ ਸਿੱਖਿਆ ।

ਨਹੀਂ ਤੇ ਗੀਤ ਗ਼ਮਾਂ ਦੇ ਗਾਉਂਦੇ ਨਹੀ ।

ਦੀਪ ਜਗਦਾ ਰਹੇ ਮੇਰੇ ਪਿਆਰ ਵਾਲਾ ।

'ਸਰਬ' ਰੋਜ਼ ਨਵਾਂ ਦੀਪ ਜਗਾਉਂਦੇ ਨਹੀਂ ।

ਦਿਨ ਰਾਤ ਉਸੇ ਦੀਵੇ ਜਾ ਜਾ ਤੇਲ ਪਾਉਂਦੇ ।

ਦੀਵੇ ਲੋਕਾਂ ਦੇ ਜਗੇ ਬੁਝਾਉਂਦੇ ਨਹੀ ।

ਲੋਕੀਂ ਜਿਉਂਦਿਆਂ ਨੂੰ  ਨਿੱਤ ਕਰਨ ਸਜਦੇ ।

'ਸਰਬ' ਮੋਇਆ ਨੂੰ  ਯਾਰ ਭੁਲਾਉਂਦੇ ਨਹੀ ।

ਏਸੇ ਲਈ ਪਾਕਿ ਪਵਿੱਤਰ ਰੂਹਾਂ ਨੂੰ  ।

ਰਸਤੇ ਪਿਆਰ ਦੇ ਰਾਸ ਲੋਕੋ ਆਉਂਦੇ ਨਹੀ ।

📝 ਸੋਧ ਲਈ ਭੇਜੋ