ਝੂਠੇ ਸੋਹਣਿਆਂ ਦੇ ਵਾਹਦੇ

ਝੂਠੇ ਸੋਹਣਿਆਂ ਦੇ ਵਾਹਦੇ ਹਰ ਬਾਰ ਰਹਿੰਦੇ ਨੇ 

ਹਰ ਦਮ ਰਾਹਾਂ ਵਿਚ ਰੁਲਦੇ ਆਸ਼ਕ ਜ਼ਾਰ ਰਹਿੰਦੇ ਨੇ 

ਤੈਨੂੰ ਸੋਹਣਿਆਂ ਤਬੀਬਾ ਸਾਡੇ ਹਾਲ ਨਾਲ ਕੀ 

ਕੋਈ ਮਾਣਦੇ ਨੇ ਮੌਜਾਂ ਕੋਈ ਬੀਮਾਰ ਰਹਿੰਦੇ ਨੇ 

ਕਿਸਮਤ ਵਿਚ ਨਾਹੀਂ ਲਿਖਿਆ ਟੁਕੜਾ ਜ਼ਮੀਨ ਦਾ 

ਇਹਨਾਂ ਆਸ਼ਕਾਂ ਦੇ ਲਾਸ਼ੇ ਬੇ ਮੀਜ਼ਾਰ ਰਹਿੰਦੇ ਨੇ 

ਕਲਾ ਹੋਕੇ ਕਿਦਾਂ ਦਸੇ ਕੋਈ ਹਾਲ ਅਪਨਾ 

ਮਹਿਫਲ ਦੁਸ਼ਮਨਾਂ ਦੇ ਵਿਚ ਦਿਲਬਰ ਯਾਰ ਰਹਿੰਦੇ ਨੇ 

ਹੱਥ ਹੁਸਨ ਦੇ ਖਜ਼ਾਨੇ ਨੂੰ ਪਾਵੀਂ ਸੋਚਕੇ 

ਹਰ ਦਮ ਪਹਿਰੇ ਉਤੇ ਨੈਣ ਚੌਕੀਦਾਰ ਰਹਿੰਦੇ ਨੇ 

ਹਸ਼ਮਤ ਮੰਦਰਾਂ ਦੀ ਲੋੜ ਨਾ ਮਸੀਤੀ ਜਾਂਵਦੇ

ਇਹਨਾਂ ਦੋਹਾਂ ਧਿਰਾਂ ਕੋਲੋਂ ਆਸ਼ਕ ਪਾਰ ਰਹਿੰਦੇ ਨੇ

📝 ਸੋਧ ਲਈ ਭੇਜੋ