ਝੂਠੀ ਜਿਹੀ ਤਰੀਫ਼ ਦੇ ਗੁਲਾਮ ਹੋ ਗਏ!
ਕਿਹੋ ਜਿਹੇ ਰਾਮ ਤੇਰੇ ਸ਼ਾਮ ਹੋ ਗਏ!
ਸੱਚ ਬੋਲ ਦਈਏ ਟੁੱਟ ਜਾਦੇ ਰਿਸ਼ਤੇ
ਮਿੱਠੇ-ਮਿੱਠੇ ਚੇਹਰੇ ਉੰਝ ਆਮ ਹੋ ਗਏ!
ਮੂੰਹ ਉੱਤੇ ਜਿਹੜੇ ਪਰਣਾਮ ਆਖਦੇ!
ਪਿੱਠ ਉੱਤੇ ਉਹੀ ਬਦਨਾਮ ਆਖਦੇ!
ਉਏ-ਉਏ ਆਖ ਜੋ ਬੁਲਾਉਦੇ ਭੜੂਏ
ਕੰਮ ਵੇਲੇ ਉਹ ਵੀ ਸਤਨਾਮ ਆਖਦੇ!
ਨੇੜੇ ਹੋ-ਹੋ ਬਹਿੰਦੇ ਜਦੋ ਲੋੜਾਂ ਹੁੰਦੀਆਂ!
ਗਲ ਲੱਗ ਲੱਗਕੇ ਵਟਾਉਦੇ ਮੁੰਦੀਆਂ!
ਅੱਖ ਨੀ ਮਿਲਾਉਦੇ ਫਿਰ ਉਦੋਂ ਚੰਦਰੇ
ਖੁਦਗ੍ਰਜ਼ੀ 'ਚ ਜਾਣ ਜਦੋਂ ਹਿੱਕਾਂ ਗੁੰਦੀਆਂ!
ਮਾਇਆ ਰੂਪੀ ਸਾਰੇ ਏਥੇ ਯਾਰ 'ਸੱਤਿਆ"
ਉੱਤੋ-ਉੱਤੋਂ ਰਹਿਗੇ ਨੇ ਪਿਆਰ 'ਸੱਤਿਆ"
'ਫਰੀਦਸਰਾਈਆ' ਜੀ-ਜੀ ਉਹਨੇ ਟਾਇਮ ਦੀ
ਜਿੰਨਾਂ ਚਿਰ ਜੇਬਾਂ ਵਿੱਚ ਭਾਰ 'ਸੱਤਿਆ"