ਮੈਂ ਜੁ ਤੈਨੂੰ ਆਖਿਆ, ਖੇਤਾਂ ਦੇ ਵਿਚ ਭਲਾ

ਮੈਂ ਗੋਡਾਂਗੀ ਪੈਲੀਆਂ, ਤੂੰ ਕਿਆਰੇ ਕਢਦਾ ਜਾ ਭਲਾ……

ਮੈਂ ਜੁ ਤੈਨੂੰ ਆਖਿਆ, ਖੇਤਾਂ ਦੇ ਵਿਚ ਭਲਾ

ਕਣਕ ਜੁ ਬੀਜਾਂ ਮੈਂ ਕੁੜੇ, ਤੂੰ ਪਾਣੀ ਦੇਂਦੀ ਜਾ ਭਲਾ……

ਰਾਖੀ ਰਖ ਰਖ ਮੈਂ ਮੁਈ, ਤੇ ਹੱਡ ਲਏ ਤੂੰ ਖੋਰ ਭਲਾ

ਭਰ ਭਰ ਬੋਹਲ ਜੁ ਲਾ ਲਏ, ਉਤੋਂ ਪੈ ਗਏ ਚੋਰ ਭਲਾ……

ਭੰਨਾਂ ਭੁਖੇ ਮਹਿਲ ਨੂੰ, ਚੋਰ ਨੂੰ ਰਖਾਂ ਥਾਂ ਭਲਾ

ਮੈਂ ਧਰਤੀ ਦਾ ਲਾਲ ਜੀ, ਧਰਤੀ ਮੇਰੀ ਮਾਂ ਭਲਾ……

ਨਵੀਂ ਕਣਕ ਜੁ ਗੁੰਨ ਲਵਾਂ ਮੈਂ, ਪੇੜਾ ਮਖਣ ਦਾ ਭਲਾ

ਮੇਰਾ ਜੋਬਨ ਹਾਕਾਂ ਮਾਰਦਾ, ਮੇਰੇ ਵਿਹੜੇ ਦੇ ਵਿਚ ਭਲਾ……

ਤੂੰ ਅੰਬਾਂ ਦਾ ਬੂਰ ਨੀ, ਤੁੰ ਸਮੇਂ ਦਾ ਫੁੱਲ ਭਲਾ

ਤੇਰਾ ਜੋਬਨ ਚੜ੍ਹਿਆ ਚੰਦ ਨੀ, ਕੀਕਣ ਤਾਰਾਂ ਮੁੱਲ ਭਲਾ…….

ਮੇਰੇ ਹਥੀਂ ਮਹਿੰਦੀ ਰਾਂਗਲੀ, ਮੇਰੀ ਚੂੜੇ ਵਾਲੀ ਬਾਂਹ ਭਲਾ

ਮੈਂ ਤੇਰੀ ਵੇ ਰਾਂਝਣਾਂ, ਮੈਂ ਹੋਰ ਕਿਸੇ ਦੀ ਨਾਂਹ ਭਲਾ...

📝 ਸੋਧ ਲਈ ਭੇਜੋ