ਚਰਖੀਆਂ ਆਰੇ ਯਾਦ ਰੱਖੀ ਤਿੱਖੇ ਨੇਜੇ ਨੂੰ!
ਪਿਊ ਦੇ ਮੂੰਹ 'ਚ ਪਾਏ ਗਏ ਪੁੱਤ ਦੇ ਕਲੇਜੇ ਨੂੰ!
ਦੇਗਾਂ ਤਵੀਆਂ 'ਚ ਭਾਵੇ ਗਿਆ ਸਾਨੂੰ ਸਾੜਿਆ!
ਸਿਦਕੋ ਨਾਂ ਡੋਲੇ ਚਾਹੇ ਗਿਆ ਸਾਨੂੰ ਪਾੜਿਆ!
ਜਮੂਰਾਂ ਨਾਲ ਮਾਸ ਵੀਰਾ ਖਿੱਚ ਕੀਤਾ ਲਾਸ਼ ਵੀਰਾ
ਅੱਖਾਂ ਵਿੱਚ ਕਿੱਲ ਵੀ ਠੁਕਾਇਆ ਜਾਨਾ ਵਾਰਕੇ!
ਸਿੱਖ ਇਤਿਹਾਸ ਵੀਰਾ ਸਾਂਭ ਲੈ ਤੂੰ ਖਾਸ ਵੀਰਾ
ਜਿਹੜਾ ਤੇਰੇ ਵੱਡਿਆਂ ਬਣਾਇਆ ਜਾਨਾ ਵਾਰਕੇ!
ਮਿਲੇ ਸੀ ਇਨਾਮ ਸਿਰ ਜਿੰਨਾਂ ਸਾਡੇ ਵੱਢੇ ਸੀ!
ਸੱਤ ਸੌ ਸਿਰਾਂ ਦੇ ਲੱਧੇ ਵੈਰੀਆਂ ਨੇ ਗੱਡੇ ਸੀ!
ਪੁੱਠੇ ਟੰਗ ਰੁੱਖਾਂ ਨਾਲ ਖੱਲਾਂ ਨੂੰ ਉਤਾਰਿਆ !
ਗਏ ਨਿਕਲ ਪ੍ਰਾਣ ਤਾਵੀ ਹੋਸਲਾ ਨਾਂ ਹਾਰਿਆ !
ਆਵੇ ਮੂੰਹ ਵਿੱਚ ਘਾਸ ਵੀਰਾ ਰੁੱਕ ਜਾਵੇ ਸਾਸ ਵੀਰਾ
ਕਿਵੇਂ ਰੰਬੀ ਨਾਲ ਖੋਪਰ ਲਵਾਇਆ ਜਾਨਾ ਵਾਰਕੇ!
ਸਿੱਖ ਇਤਿਹਾਸ ਵੀਰਾ ਸਾਂਭ ਲੈ ਤੂੰ ਖਾਸ ਵੀਰਾ
ਜਿਹੜਾ ਤੇਰੇ ਵੱਡਿਆਂ ਬਣਾਇਆ ਜਾਨਾ ਵਾਰਕੇ!
ਕਿਤੇ ਰੂੰ ਵਿੱਚ ਬੰਨ ਕੇ ਜਿਊਦੇ ਖਾਂਕ ਕਰਤੇ!
ਕਿਤੇ ਮਾਸ ਵਿੱਚ ਚੀਰੇ ਦੇ ਕੇ ਮਿਰਚਾਂ ਸੀ ਭਰਤੇ!
ਪੁੱਠੇ ਟੰਗ ਨੇਜ਼ਿਆਂ ਦੇ ਬੱਚੇ ਮਰਵਾ ਲਏ ਸੀ!
ਗਲਾਂ ਵਿੱਚ ਹਾਰ ਮਾਂਵਾਂ ਪੁੱਤਾਂ ਦੇ ਪਵਾ ਲਏ ਸੀ!
ਛੱਡ ਜੀਣ ਵਾਲੀ ਆਸ ਵੀਰਾ ਲੈ ਕੇ ਧਰਵਾਸ ਵੀਰਾ
ਸਿੱਖੀ ਲੇਖੇ ਤੰਨ ਸੀ ਲਗਾਇਆ ਜਾਨਾ ਵਾਰਕੇ!
ਸਿੱਖ ਇਤਿਹਾਸ ਵੀਰਾ ਸਾਂਭ ਲੈ ਤੂੰ ਖਾਸ ਵੀਰਾ
ਜਿਹੜਾ ਤੇਰੇ ਵੱਡਿਆਂ ਬਣਾਇਆ ਜਾਨਾ ਵਾਰਕੇ!
ਜ਼ੁਲਮ ਵਾਲੀ ਕੰਧ ਉਦੋਂ ਪਾਪੀਆਂ ਉਸਾਰ ਤੀ!
ਨੰਨ੍ਹੇ ਬੱਚਿਆਂ ਦੀ ਜੋੜੀ ਜਦੋ ਨੀਹਾਂ 'ਚ ਖਲਾਰ ਤੀ!
ਸੱਚ ਦੱਸਾਂ ਜ਼ੁਲਮਾਂ ਦੀ ਹੱਦ ਹੀ ਮੁਕਾ ਗਏ ਸੀ!
ਰੂਹ ਜਾਦੀ ਕੰਬ ਐਸੇ ਜ਼ੁਲਮ ਕਮਾ ਗਏ ਸੀ!
ਅੱਜ ਚਮਕੇ ਆਕਾਸ਼ ਵੀਰਾ ਸਿੱਖੀ ਵਾਲੇ ਦਾਸ ਵੀਰਾ
ਬੇਸ਼ੱਕ ਆਪਾਂ ਸੀ ਕਟਾਇਆ ਜਾਨਾ ਵਾਰਕੇ!
ਸਿੱਖ ਇਤਿਹਾਸ ਵੀਰਾ ਸਾਂਭ ਲੈ ਤੂੰ ਖਾਸ ਵੀਰਾ
ਜਿਹੜਾ ਤੇਰੇ ਵੱਡਿਆਂ ਬਣਾਇਆ ਜਾਨਾ ਵਾਰਕੇ!
ਤਲੀ ਉੱਤੇ ਸਿਰ ਰੱਖ ਵੈਰੀਆਂ ਨਾਂ ਲੜ ਗਏ!
ਸਵਾਂ ਸਵਾਂ ਲੱਖ ਅੱਗੇ ਸਿੰਘ ਇਕੱਲੇ ਖੜ ਗਏ!
ਪਿੱਠਾਂ ਜੋੜ ਟਿੱਡੀ ਦਲ ਅਸਾਂ ਨੇ ਮੁਕਾਏ ਸੀ!
ਪੜੀ ਤਵਾਰੀਖ ਕਿਵੇਂ ਪੱਚਰੇ ਉਡਾਏ ਸੀ!
ਸਾਡੀ ਏ ਕਲਾਸ ਵੀਰਾ ਟਾਵਿਆਂ ਨੂੰ ਰਾਸ ਵੀਰਾ
ਹੋਣੀ ਨੂੰ ਵੀ ਅਸਾ ਨੇ ਡਰਾਇਆ ਜਾਨਾ ਵਾਰਕੇ!
ਸਿੱਖ ਇਤਿਹਾਸ ਵੀਰਾ ਸਾਂਭ ਲੈ ਤੂੰ ਖਾਸ ਵੀਰਾ
ਜਿਹੜਾ ਤੇਰੇ ਵੱਡਿਆਂ ਬਣਾਇਆ ਜਾਨਾ ਵਾਰਕੇ!
ਗਾਉਣੀਆਂ ਨੇ ਵਾਂਰਾਂ ਕਿਵੇ ਗੁਰੂ ਸਾਡੇ ਦੱਸਿਆ!
ਵਾਹੁਣੀਆਂ ਨੇ ਤਲਵਾਰਾਂ ਕਮਰਕੱਸਾ ਕੱਸਿਆ!
ਇਸਤਰੀ ਨਿਹੱਥੇ ਉੱਤੇ ਵਾਰ ਨਈ ਜੇ ਕਰਨਾਂ!
ਵਾਧਾ ਨਈਓ ਕਰਨਾਂ ਤੇ ਵਾਧਾ ਨਈਓ ਜਰਨਾਂ!
ਜੰਗੀ ਅਭਿਆਸ ਵੀਰਾ ਸਾਡਾ ਸੀ ਲਿਬਾਸ ਵੀਰਾ
ਰੂੰ ਵਿੱਚ ਆਪੇ ਨੂੰ ਪੰਜ਼ਾਇਆ ਜਾਂਨਾਂ ਵਾਰਕੇ!
ਸਿੱਖ ਇਤਿਹਾਸ ਵੀਰਾ ਸਾਂਭ ਲੈ ਤੂੰ ਖਾਸ ਵੀਰਾ
ਜਿਹੜਾ ਤੇਰੇ ਵੱਡਿਆਂ ਬਣਾਇਆ ਜਾਨਾ ਵਾਰਕੇ!
ਦਸਤਾਰ ਉੱਤੇ ਮਾਣ ਸਰਦਾਰ ਉੱਤੇ ਮਾਣ ਇਆਂ!
ਖੁਮਾਰ ਉੱਤੇ ਮਾਣ ਕਿਰਦਾਰ ਉੱਤੇ ਮਾਣ ਇਆਂ !
ਸਿੱਖ ਇਤਿਹਾਸ ਅੱਜ ਸਿੱਖਰਾਂ 'ਚ ਚਮਕਦਾ!
ਫਰੀਦ ਸਰਾਏ ਵਾਲਾ ਸੱਤਾ ਲਿਖ ਦਮਕਦਾ!
ਮੇਰੀ ਇੱਕੋ ਆਸ ਵੀਰਾ ਹੋ ਜਾ ਏਹਦੇ ਪਾਸ ਵੀਰਾ!
ਜਿੰਨੇ ਤੈਨੂੰ ਏਥੋ ਤਾਈਂ ਪਹੁੰਚਾਇਆ ਜਾਨਾ ਵਾਰਕੇ!
ਸਿੱਖ ਇਤਿਹਾਸ ਵੀਰਾ ਸਾਂਭ ਲੈ ਤੂੰ ਖਾਸ ਵੀਰਾ
ਜਿਹੜਾ ਤੇਰੇ ਵੱਡਿਆਂ ਬਣਾਇਆ ਜਾਨਾ ਵਾਰਕੇ!