ਜਿਹਨਾਂ ਦਾ ਧਨ ਸੀ ਕਾਲਾ

ਜਿਹਨਾਂ ਦਾ ਧਨ ਸੀ ਕਾਲਾ, ਰੰਗਦਾਰ ਹੋ ਗਿਆ ਹੈ

ਸਾਡਾ ਸਫੈਦ ਪੈਸਾ ਬੇਕਾਰ ਹੋ ਗਿਆ ਹੈ

ਕੈਸਾ ਤੂਫਾਨ ਆਇਆ ਉਜੜੇ ਨੇ ਆਸ਼ਿਆਨੇ

ਗ਼ਮਗੀਨ ਪੰਛੀਆਂ ਦਾ ਸੰਸਾਰ ਹੋ ਗਿਆ ਹੈ

ਨੈਣਾਂ 'ਚ ਤਾਂ ਸਮੁੰਦਰ ਚਿਹਰੇ 'ਤੇ ਮੁਸਕਣੀ

ਕਿੰਨਾ ਅਜੀਬ ਸਾਡਾ ਕਿਰਦਾਰ ਹੋ ਗਿਆ ਹੈ

ਅਜਕੱਲ ਉਹ ਹੋ ਗਿਆ ਹੈ ਸਾਡੀ ਸਮਝ ਤੋਂ ਬਾਹਰ

ਮੌਸਮ ਦੇ ਵਾਂਗ ਹੁਣ ਤਾਂ ਦਿਲਦਾਰ ਹੋ ਗਿਆ ਹੈ

ਉਹਦੇ 'ਤੇ ਕਰ ਸਕਾਂਗੇ ਵਿਸ਼ਵਾਸ ਕੀ ਸੁਮੈਰਾ

ਲਗਦਾ ਹੈ ਹੁਣ ਤਾਂ ਉਹ ਵੀ ' ਸਰਕਾਰ' ਹੋ ਗਿਆ ਹੈ

📝 ਸੋਧ ਲਈ ਭੇਜੋ