ਛਿੜਿਆ ਜ਼ਿਕਰ ਕਿਤੇ ਹਊ, 

ਉਸ ਦੀ ਮਹਿਫ਼ਿਲ ਵਿੱਚ ਮੇਰਾ ਵੀ।

ਤਾਜ਼ ਤਾਂ ਕੀ ਏ, ਇਹ ਸਿਰਫ਼ ਭਰਮ ਏ,

ਹੱਥ ਨਹੀਂ ਵੱਡ ਹੋਣੇ, ਮੇਰੇ ਤੋਂ ਕਿਸੇ ਦੇ।

ਮੇਰੀਆਂ ਰਗਾਂ ਵਿੱਚ ਦਿੱਤਾ, ਕਿਸੇ ਦਾ 'ਸਾਹ ਏ,

ਆਇਆ 'ਵਣਜਾਰਾ; ਮੁੜ ਗਿਆ,  

ਸ਼ਾਇਦ ਉਸ ਨੂੰ ਬਚਪਨ ਵਿੱਚ ਚੇਤੇ ਕਰਦਾ।

ਕੋਈ ਗ਼ਮ ਵਾਲਾ ਖਾਲੀ, ਸੁੰਨਸਾਨ' ਤੇ ਇਕੱਲਾ ਰੁੱਖ ਹਊ,

ਡਾਇਰੀ ਵਿੱਚ ਲਿਖਿਆ ਕੋਈ ਰੀਝਾਂ ਨਾਲ 'ਸ਼ਬਦ' ਤੇਰੇ ਲਈ।

ਜਿਵੇ ਹੰਝੂ ਨਾਲ ਲਿਪਿਆ, ਕਾਗਜ਼ ਵੀ ਕਿਤੇ ਨਾ ਕਿਤੇ ਰੁਸਿਆ ਹਊ,

ਸ਼ੁਕਰ ਤੇਰਾ ਅੱਜ ਕਰਦਾ, 'ਕੋਈ ਪੀੜ, ਮੁੱਲ ਦੇਵਣ ਲਈ।

ਤਾਹੀਉਂ ਕਹਿੰਦਾ ਕਿਤੇ, ਕੰਡਿਆਂ ਦਾ ਵੀ' ਕੋਈ ਭਾਅ ਹਊ,

ਸੱਦਕੇ ਜਾਵਾਂ ਮੈ ਉਸ ਮੋਲਾ ਦੇ, ਤੇਰਾ-ਮੇਰਾ ਵੀ 'ਜ਼ਿਕਰ' ਅਕਸਰ ਹਊ।

ਹਰ ਕੋਈ ਦੀ, ਆਪੋ ਆਪਣੀ ਸੋਚ ਆ, ਵੱਖੋ-ਵੱਖਰੀ,

ਮੇਰੇ ਆਪਣਿਆਂ ਦੇ ਦਰਦ ਦਾ ਵੀ, ਇੱਕ ਦਿਨ ਨਬੇੜਾ ਹਊ।

ਜੇ ਹਾਣੀ ਹੋਵੇ ਤਾਂ ਕੋਈ, ਚਾਰ ਗੱਲਾਂ ਮੂੰਹ-ਮਾਹ, ਜੋੜ ਕੇ ਹਊ,

ਜੋ ਤੂੰ ਅਖਿਆ, ਹੋ ਸਕਦਾ, ਮੈਨੂੰ ਵੀ ਕਹਿ ਗਿਆ ਉਹ।

ਹਾਂ, ਇੱਕ ਅੱਧਾ ਅੱਖਰ ਬਦਲ ਗਿਆ ਹਊ,

ਸ਼ਾਇਦ ਐਸੀ ਸ਼ਬਦਾਂ ਦੀ ਕੋਈ ਹੇਰਾ ਫੇਰੀ ਹਊ।

ਚੱਲ ਛੱਡ ਔਖਾ-ਸੋਖਾ ਸਾਰ ਲੈਂਦੇ ਆ, 

ਸ਼ਾਇਦ 'ਸੰਖੀਏ' ਵਾਂਗ ਇਹ ਵੀ ਸੱਚ ਕੌੜਾ ਹਊ।

ਕਿਸੇ ਪੁਰਣੇ ਵੈਦ ਦੇ ਦਿੱਤੇ 'ਮੂਰਦਾਸੰਗ ਵਾਂਗ,

ਇਹ ਵਿਚਾਰ ਵੀ ਕਿਸੇ ਕੰਮ ਜਾਊ।

ਔਖਾ ਹੋ ਜਾਵੇ ਉਸ ਵੇਲੇ, ਲਿਖਣਾ ਮੇਰੇ ਲਈ,

ਗੁਣ ਨੂੰ ਛੱਡ ਕੇ, ਖੂਬਸੂਰਤੀ ਲਈ, ਕੋਈ ਹਨੇਰੇ ਚ' ਵੀ, ਮੂੰਹ ਚਮਕਾ ਲਊ।

ਨਰ ਨੇ ਤਾਂ ਗ਼ਮਾ ਵਿੱਚ ਵੀ ਰਹਿ ਕੇ, ਖੁਸ਼ ਰਹਿਣਾ, ਸਿੱਖ ਲਿਆ,

ਖੁਸ਼ ਰਹਿਦਿਆ ਰਾਜਿਆ ਦੱਸ ਅੰਤ ਤੇਰਾ ਕੀ ਹਊ।

ਨਾ ਕਿਸੇ ਨੂੰ ਬੁਰਾ ਅੱਖੇ, ਨਾ ਕਿਸੇ ਨੂੰ ਚੰਗਾ,

ਐਸਾ ਕੋਈ ਸ਼ਹਿਰ, ਉਸ ਫ਼ੱਕਰ ਦਾ, ਕਿੱਧਰੇ ਵੱਸਦਾ ਹਊ।

ਕੰਮ ਸੁਆਰਨ ਵੇਲੇ ਰਤਾ ਵੀ ਦੇਰ ਨਾ ਲਾਵੇਂ,

ਜਦ ਮੇਰਾ ਰੱਬ, ਆਪਣੀ ਰਜ਼ਾ ਵਿੱਚ, ਹੱਸਦਾ ਹਊ।

ਲੜ ਲਾ ਲਵੇ ਉਸ ਨੂੰ, ਜਿਸਦਾ ਅੜਿਆ ਕੰਮ 'ਸੁਆਰਨਾ ਹਊ,

ਉਝ ਮੇਰਿਆ ਸੱਜਣਾਂ, ਦੁਨੀਆਂ ਤਾਂ ਤੁਰੀ ਫਿਰੇ 'ਅਰਬਾਂ ਖਰਬਾ।

ਸਮਝਣ ਵਾਲਾ ਹੀ ਸਮਝ ਸਕਦਾ, ਕਿੰਝ ਕਵਿਤਾ ਦਾ ਕੰਮ ਜੱਚਦਾ ਹਊ,

ਜਾਗ-ਜਾਗ ਕੇ ਵੇਖੇ, ਦੁਨੀਆਂ ਸੰਦੀਪ।

ਅੱਧੀ ਰਾਤ ਵੇਲੇ ਵੀ ਸੰਤਾਂ ਦਾ ਧੂਣਾ ਤੱਪਦਾ ਹਊ,

ਨਿਵੇਕਲੇ ਕਿਸੇ ਉਜਾੜ ਅੰਦਰ ਦੇਖ ਲਈ ਕੇ।

ਪੰਛੀ ਵੀ ਕੋਈ, ਰੱਬ ਦਾ ਨਾਂ ਜੱਪਦਾ ਹਊ,

ਉਸ ਰੱਬ ਦੀ 'ਰਹਿਮਤ, ਹੀ' ਹਰ ਪਾਸੇ ਦਿਸਦੀ ਹਊ।

ਦੋ ਤਾਰਾ ਵਾਲਾ ਬਲੱਵ ਇੱਕ ਤਾਰ ਤੇ ਜੱਗਦਾ ਹਊ, 

ਮੁੱਕਦੀ ਮੁੱਕ ਜਾਂਦੀ ਗੱਲ, ਜਦ ਕੋਈ ਆਪਣੇ ਰੱਬ ਉਤੇ, 

ਆਪਣੀ 'ਗੱਲ' ਛੱਡ ਦਿੰਦਾ ਹਊ।

📝 ਸੋਧ ਲਈ ਭੇਜੋ