ਜਿੰਨਾਂ ਕੱਦੋਂ ਵੱਧਦੈ ਬੰਦਾ
ਓਨਾਂ ਅੰਦਰੋਂ ਘੱਟਦੈ ਬੰਦਾ
ਆਪਣਾ ਅੰਦਰ ਲੱਭਣ ਖਾਤਿਰ
ਬਾਹਰੋਂ ਪੜ੍ਹਕੇ ਰੱਟਦੈ ਬੰਦਾ
ਲੋੜਾਂ ਨੂੰ ਢੁੱਕ ਬਹਿੰਦੈ ਨੇੜੇ
ਦੂਰ ਹੋਇਆਂ ਤੇ ਛੱਟਦੈ ਬੰਦਾ
ਝੂਠ ਸਹਾਰੇ ਜਿੱਤਦੈ ਰੂਹਾਂ
ਸੱਚ ਤੋਂ ਕਿਓਂ ਇੰਝ ਭੱਜਦੈ ਬੰਦਾ
ਨੀਚੋ ਨੀਚ ਤੇ ਜਾਂਦੈ ਗਿਰਦਾ
ਫਿਰ ਰੱਬ ਨੂੰ ਕੀ ਜੱਪਦੈ ਬੰਦਾ
ਹੋ ਜਾਂਦੈ ਬੌਨਾ ਵਿੱਚ ਤੈਸ਼ਦੇ
ਤੇ ਲੋਕਾਂ ਨੂੰ ਛੋਟੇ ਦੱਸਦੈ ਬੰਦਾ
ਜਿੰਨਾਂ ਉਮਰੋਂ ਵੱਧਦੈ ਬੰਦਾ
ਓਨਾਂ ਅੰਦਰੋਂ ਘੱਟਦੈ ਬੰਦਾ॥