ਜਿਨ੍ਹਾਂ ਸ਼ੌਹ ਅਲਿਫ਼ ਥੀਂ ਪਾਇਆ

ਜੀਮ-ਜਿਨ੍ਹਾਂ ਸ਼ੌਹ ਅਲਿਫ਼ ਥੀਂ ਪਾਇਆ,

ਫੋਲ ਕੁਰਾਨ ਨਾ ਪੜ੍ਹਦੇ ਹੂ ।

ਉਹ ਮਾਰਨ ਦਮ ਮੁਹੱਬਤ ਵਾਲਾ,

ਦੂਰ ਹੋਏ ਨੇ ਪਰਦੇ ਹੂ ।

ਦੋਜ਼ਖ ਬਹਿਸ਼ਤ ਗ਼ੁਲਾਮ ਤਿਨ੍ਹਾਂ ਦੇ,

ਚਾ ਕੀਤੋ ਨੇ ਬਰਦੇ ਹੂ ।

ਮੈਂ ਕੁਰਬਾਨ ਤਿਨ੍ਹਾਂ ਦੇ ਬਾਹੂ,

ਜੇਹੜੇ ਵਹਦਤ ਦੇ ਵਿਚ ਵੜਦੇ ਹੂ ।

📝 ਸੋਧ ਲਈ ਭੇਜੋ