ਜਿੰਦ ਨਿਮਾਣੀ ਮੁੱਕਦੀ ਜਾਵੇ

ਜਿੰਦ ਨਿਮਾਣੀ ਮੁੱਕਦੀ ਜਾਵੇ

ਕਿਹੜਾ ਦਰਦੀ ਦਰਦ ਵੰਡਾਵੇ

ਸੁੱਖ ਨੂੰ ਲੱਭਣ ਤੱਸੀਆਂ ਅੱਖਾਂ

ਦੁੱਖ ਦੇ ਮਿਲਦੇ ਸਭ ਵਰਤਾਵੇ

ਹਰ ਸ਼ੈਅ ਉੱਤੇ ਕੁਦਰਤ ਤੇਰੀ

ਲੱਖ ਪਿਆ ਕੋਈ ਰੱਬ ਅਖਵਾਵੇ

ਜੀਭਾਂ ਦੇ ਮੁੱਲ ਵੱਟੇ ਲੋਕਾਂ

ਕੀ ਕੋਈ ਸੱਚੀ ਗੱਲ ਸੁਣਾਵੇ

ਮੈਂ ਦਰਦਾਂ ਦਾ ਪਾਂਧੀ ਆਜ਼ਮ

ਕਿਹੜਾ ਮੇਰਾ ਸਾਥ ਨਿਭਾਵੇ

📝 ਸੋਧ ਲਈ ਭੇਜੋ