ਜ਼ਿੰਦਾ ਮੁਮਤਾਜਾਂ ਦੇ ਮਕਬਰੇ

ਉਹ

ਹਰ ਰੋਜ਼ ਰਾਤ ਨੂੰ

ਆਪ ਹੀ ਆਪਣੀ ਕਬਰ ਬਣਾਉਂਦੀ ਹੈ

ਤੇ ਉਸ ਵਿੱਚ ਚੁੱਪ-ਚਾਪ ਸੌਂ ਜਾਂਦੀ ਹੈ। 

ਸਵੇਰੇ ਆਪ ਹੀ

ਉਸ 'ਤੇ ਕੁਝ ਫ਼ੁੱਲ ਚੜ੍ਹਾਉਂਦੀ ਹੈ

ਤੇ ਉਦਾਸ ਹੋ ਜਾਂਦੀ ਹੈ। 

ਹਰ ਮੁਮਤਾਜ਼ ਦਾ

ਮਰਨ ਬਾਦ ਹੀ ਮਕਬਰਾ ਨਹੀਂ ਬਣਦਾ

ਕੁਝ ਜ਼ਿੰਦਾ ਬੇਗ਼ਮਾਂ ਦੇ ਵੀ

ਤਾਜ ਮਹਿਲ ਉਸਰਦੇ ਨੇ। 

📝 ਸੋਧ ਲਈ ਭੇਜੋ