ਇਹ ਜ਼ਿੰਦਗੀ ਸੱਜਣਾਂ,

ਇੱਥੇ ਚੱਲਦੇ ਵਾਧੇ ਘਾਟੇ ਨੇਂ,

ਕਈ ਪਾਉਂਦੇ ਰੇਸ਼ਮੀ ਵਸਤਰ ਨੇਂ,

ਕਈਆਂ ਦੇ ਕੱਪੜੇ ਪਾਟੇ ਨੇਂ,

ਇਹ ਜ਼ਿੰਦਗੀ ਸੱਜਣਾਂ,

ਇੱਥੇ ਚੱਲਦੇ ਵਾਧੇ ਘਾਟੇ ਨੇਂ

ਇੱਥੇ ਤਕੜਿਆਂ ਹੱਥੋਂ ਮਾੜਿਆਂ ਨੂੰ,

ਦੇਖ ਨਿੱਤ ਹੀ ਕਿੰਝ ਸਤਾਇਆ ਜਾਂਦਾ,

ਝੂਠ ਨੂੰ ਰੱਖ ਕੇ ਸਭ ਦੇ ਮੂਹਰੇ,

ਸੱਚ ਨੂੰ ਕਿੰਝ ਦਬਾਇਆ ਜਾਂਦਾ,

ਇੱਥੇ ਉੱਚਿਆਂ ਹੱਥੋਂ ਨੀਵਿਆਂ ਦੇ,

ਮੈਂ ਵੇਖੇ ਲਹਿੰਦੇ ਗਾਟੇ ਨੇਂ,

ਇਹ ਜ਼ਿੰਦਗੀ ਸੱਜਣਾਂ,

ਇੱਥੇ ਚੱਲਦੇ ਵਾਧੇ ਘਾਟੇ ਨੇਂ।

ਸੱਚ ਨਹੀਂ ਸਭ ਝੂਠ ਬੋਲਦੇ,

ਖੋਟੀਆਂ ਨੀਤਾਂ ਕੁਫ਼ਰ ਤੋਲਦੇ,

ਇੱਥੇ ਕੁੱਤੇ ਬਿਸਕੁਟ ਖਾਂਦੇ ਨੇਂ,

ਤੇ ਗਰੀਬਾਂ ਘਰ ਨਾਂ ਆਟੇ ਨੇਂ,

ਇਹ ਜ਼ਿੰਦਗੀ ਸੱਜਣਾਂ,

ਇੱਥੇ ਚੱਲਦੇ ਵਾਧੇ ਘਾਟੇ ਨੇਂ।

📝 ਸੋਧ ਲਈ ਭੇਜੋ