ਜ਼ਿੰਦਗੀ ਦਾ ਪੈਂਡਾ ਮੁਕਦਾ

ਅੱਖੀਆਂ ਵਿੱਚੋਂ ਪਾਣੀ ਰੁਕਦਾ ਨਹੀਂ ਸੱਜਣਾ

ਇਹ ਜ਼ਿੰਦਗੀ ਦਾ ਪੈਂਡਾ ਮੁਕਦਾ ਨਹੀਂ ਸੱਜਣਾ

ਰੁੱਖ ਖਾਬਾਂ ਵਾਲੇ ਦੇ ਪੱਤੇ ਝੜ ਗਏ ਨੇ

ਪਰ ਫਿਰ ਵੀ ਮਰ ਜਾਣਾ ਸੁਕਦਾ ਨਹੀਂ ਸੱਜਣਾ

ਰੂਹ ਦਾ ਇਸ਼ਕ ਰੂਹ ਤੇ ਵਾਰ ਹੋਇਆ ਏ

ਸਵਾਲ ਏਥੇ ਜਿਸਮਾਂ ਦੀ ਭੁੱਖ ਦਾ ਨਹੀਂ ਸੱਜਣਾ

ਦਰਦ ਦੇ ਨਾਲ ਸੀਨਾ ਸੁੰਨ ਹੋ ਗਿਆ ਏ

ਇਹ ਵੀ ਗੱਲ ਨਹੀਂ ਦਿਲ ਮੇਰਾ ਦੁੱਖਦਾ ਨਹੀਂ ਸੱਜਣਾ 

ਹੋ ਜਾਂਦਾ ਏ ਇਜ਼ਹਾਰ ਜ਼ਮਾਨਾ ਚਿਹਰਾ ਪੜ ਲੈਂਦਾ 

ਇਸ਼ਕ ਮੁਸ਼ਕ ਲੁਕਾਈਆਂ ਲੁਕਦਾ ਨਹੀਂ ਸੱਜਣਾ

ਪੰਗਾ ਤਾਂ ਇਹ ਕੀ ਅਕਾਤੋ ਬਾਹਰ ਹੋ ਗਿਆ ਏ

ਯਾਰ ਤਾਂ ਮੇਰਾ ਮੂੰਹ ਮੇਰੇ ਤੇ ਥੁਕਦਾ ਨਹੀਂ ਸੱਜਣਾ

ਸ਼ਬਦਾਂ ਦੇ ਵਾਰ ਨੇ ਨਾ ਜੀਣ ਨਾ ਮਰਨ ਦਿੱਤਾ

ਸੁਣਿਆ ਸੀ ਮੈਂ ਆਸ਼ਿਕ ਕਦੇ ਝੁਕਦਾ ਨਹੀਂ ਸੱਜਣਾ

ਚਾਨਣ ਵਲ ਨੂੰ ਨਹੀਂ ਹਨ੍ਹੇਰੇ ਵੱਲ ਨੂੰ ਪੈ ਗਏ ਆ

ਜ਼ਿੰਦਗੀ ਦਾ ਪੈਂਡਾ ਦਿਲ ਤੇ ਮੁਕਦਾ ਨਹੀਂ ਸੱਜਣਾਂ

ਅੱਖੀਆਂ ਵਿੱਚੋਂ ਪਾਣੀ ਰੁਕਦਾ ਨਹੀਂ ਸੱਜਣਾ

ਇਹ ਜ਼ਿੰਦਗੀ ਦਾ ਪੈਂਡਾ ਮੁਕਦਾ ਨਹੀਂ ਸੱਜਣਾ

ਰੁੱਖ ਖਾਬਾਂ ਵਾਲੇ ਦੇ ਪੱਤੇ ਝੜ ਗਏ ਨੇ

ਪਰ ਫਿਰ ਵੀ ਮਰ ਜਾਣਾ ਸੁਕਦਾ ਨਹੀਂ ਸੱਜਣਾ

📝 ਸੋਧ ਲਈ ਭੇਜੋ