ਜ਼ਿੰਦਗੀ ਦੀ ਕਿਤਾਬ
ਹਰ ਨਵੇਂ ਪੰਨੇ ਤੇ
ਇਕ ਨਵਾਂ ਪਾਤਰ ਲੈ ਆਉਂਦੀ ਹੈ
ਉਹ ਪਾਤਰ ਖੁਸ਼ੀ ਦਿੰਦਾ ਹੈ ਜਾਂ ਸੁੱਖ
ਪਰ ਆਪਣੀ ਯਾਦ ਜ਼ਰੂਰ ਛੱਡ ਜਾਂਦਾ ਹੈ
ਹਰ ਪਾਤਰ ਨਾਲ ਜੁੜੀਆਂ ਹਨ ਬਹੁਤ ਸਾਰੀਆਂ ਗੱਲਾਂ
ਜ਼ਿੰਦਗੀ ਭਰ ਨਾਲ ਚੱਲਦੀਆਂ ਹਨ
ਕਈ ਵਾਰ ਸਾਰੇ ਪਾਤਰ ਇਕੱਠੇ ਹੋ ਜਾਂਦੇ ਹਨ
ਸਮਝ ਹੀ ਨਹੀਂ ਆਉਂਦੀ ਕੀਹਦੀ ਗੱਲ ਸੁਣਾ ਕੇ ਦੀ ਅਣਸੁਣੀ ਕਰਾਂ
ਇੱਕ ਅਜੀਬ ਜਿਹੀ ਬੇਚੈਨੀ ਘੇਰ ਲੈਂਦੀ ਹੈ
ਕੁਲ ਪਾਤਰ ਕਹਿੰਦਾ ਹੈ ਕਿ ਮੈਨੂੰ ਜ਼ਿਆਦਾ ਅਹਿਮੀਅਤ ਦਿਓ
ਦੂਜਾ ਕਹਿੰਦਾ ਹੈ ਕਿਸੇ ਦੇ ਕਿਰਦਾਰ ਨੂੰ ਥੋੜ੍ਹੀ/ ਬਹੁਤ ਮਦਦ ਕੀਤੀ
ਉਸ ਹਿਸਾਬ ਨਾਲ ਮੈਨੂੰ ਅਹਿਮੀਅਤ ਘੱਟ ਮਿਲ ਰਹੀ ਹੈ
ਜ਼ਿੰਦਗੀ ਦੇ ਨਾਟਕ ਵਿਚ
ਪਾਤਰ ਆਪਸ ਵਿੱਚ ਉਲਝ ਜਾਂਦੇ ਹਨ
ਮੈਂ ਤਾਂ ਬੌਂਦਲਿਆਂ ਵਾਂਗ ਕਦੀ ਕਿਸੇ ਨੂੰ ਕਦੀ ਕਿਸੇ ਨੂੰ ਜੀਅ ਰਹੀ ਹਾਂ
ਮੇਰੇ ਲਈ ਸਭ ਦੀ ਅਹਿਮੀਅਤ ਹੈ
ਪਾਤਰ ਚੰਗਾ ਹੈ ਜਾਂ ਮਾੜਾ
ਪਰ ਹੈ ਤਾਂ
ਉਸ ਦੀ ਅਹਿਮੀਅਤ ਨੂੰ ਨਕਾਰਿਆ ਨਹੀਂ ਜਾ ਸਕਦਾ
ਵੈਸੇ ਜੇ ਮਾੜੇ ਨਾ ਹੋਣ ਤਾਂ ਚੰਗੇ ਦਾ ਪਤਾ ਕਿਵੇਂ ਲੱਗੇ
ਮੇਰੀ ਜ਼ਿੰਦਗੀ ਦਾ ਹਰ ਪਾਤਰ ਮੇਰੇ ਦਿਲ ਦੇ ਕਰੀਬ ਹੈ
ਤੁਸੀਂ ਕਦੇ ਸੋਚਿਆ ਹੈ
ਆਪਾਂ ਚੰਗਾ ਵਕਤ ਬੇਸ਼ੱਕ ਕਿਸੇ ਵੇਲੇ ਭੁੱਲ ਜਾਈਏ
ਪਰ ਮਾੜਾ ਹਰ ਵੇਲੇ ਦਿਲ ਦੇ ਨਜ਼ਦੀਕ ਰਹਿੰਦਾ ਹੈ
ਉਸ ਦੀਆਂ ਗੱਲਾਂ ਨੂੰ ਦੁਹਰਾ ਦੁਹਰਾ ਕੇ ਅਸੀਂ ਇਸਨੂੰ ਦੂਰ ਜਾਣ ਕੀ ਨਹੀਂ ਦਿੰਦੇ
ਮੇਰੀ ਜ਼ਿੰਦਗੀ ਦੇ ਅਲੱਗ ਅਲੱਗ ਪਾਤਰ ਮੈਨੂੰ ਕਦੀ ਇਕੱਲਾ ਨਹੀਂ ਰਹਿਣ ਦਿੰਦੇ
ਹਰ ਵੇਲੇ ਮੇਰੇ ਨਾਲ ਗੱਲਾਂ ਕਰਦੇ ਹਨ
ਕੁਝ ਮੈਨੂੰ ਮੱਤਾਂ ਵੀ ਦਿੰਦੇ ਹਨ
ਇਹ ਮੇਰੀ ਜ਼ਿੰਦਗੀ ਦਾ ਅਟੁੱਟ ਹਿੱਸਾ ਹਨ