ਜ਼ਿੰਦਗੀ ਜਿਊਣ ਦਾ ਢੰਗ

ਹਰ ਪਲ ਦਾ ਮੈਂ ਲੁਤਫ਼ ਉਠਾਵਾਂ,

ਜੇ ਰੱਬ ਦਾ ਮੈਂ ਸ਼ੁਕਰ ਮਨਾਵਾਂ।

ਜੇ ਕੁਝ ਦੇ ਸਕਦਾਂ ਹੈਂ ਤੂੰ, ਤਾਂ

ਦੇ ਦੇ ਸਭ ਨੂੰ ਢੇਰ ਦੁਆਵਾਂ।

ਜੇਕਰ ਚੰਗਾ ਬੋਲ ਹੋਵੇ,

ਮੰਦਾ ਵੀ ਨਾ ਬੋਲ ਸੁਣਾਵਾਂ।

ਰੱਬ ਵੀ ਖ਼ੁਸ਼ ਹੋ ਜਾਵੇ, ਜੇਕਰ,

ਕੋਈ  ਰੋਂਦਾ  ਬਾਲ  ਹੱਸਾਵਾਂ।

ਕਿਸਮਤ ਕੁਝ ਵੀ ਨਾ ਹੁੰਦੀ ਹੈ,

ਕੀਤੇ ਕਰਮਾਂ ਦਾ ਫਲ ਪਾਵਾਂ।

ਪ੍ਰੀਤ ਅਮਰ ਤਾਂ ਹੋਵੇਗੀ ਜੇ,

ਸੱਚੇ ਦਿਲ ਤੋਂ ਰੱਬ ਧਿਆਵਾਂ।

📝 ਸੋਧ ਲਈ ਭੇਜੋ