ਜ਼ਿੰਦਗੀ ਜੰਗ

ਜ਼ਿੰਦਗੀ

ਜੰਗ ਦੀ ਹੀ 

ਇਕ ਤਿਆਰੀ ਹੁੰਦੀ ਹੈ

ਜਨੂੰਨ ਤੱਕ ਪਹੁੰਚਣ ਦੀ ਮੰਜ਼ਿਲ 

ਘੋੜੀ ਚੜ੍ਹ ਪਵਾਈ 

ਪਹਿਲੀ ਚਾਨਣ ਸਿਲਾਈ

ਇਹ ਅਸ਼ਾਂਤ ਹੈ 

ਸਾਰੀ ਕਾਇਨਾਤ ਦਾ ਸ਼ੋਰ 

ਉਦਾਸ ਨੇ ਰੁੱਖ ਇਸ ਰੁੱਤ ਦੇ 

ਇਹਨਾਂ ਹੀ ਬੇਚੈਨ ਹਵਾਵਾਂ ਨਾਲ 

ਜੂਝਣਾ ਹੈ ਅਸੀਂ 

ਨਾ ਲੜੇ ਤਾਂ ਇਕੱਲੇ ਹੀ ਰਹਿ ਜਾਵਾਂਗੇ

ਸੰਘਰਸ਼ ਬਿਨ ਕਾਹਦੀ ਜ਼ਿੰਦਗੀ

ਸਾਜ਼ ਬਿਨ ਕੀ ਕੰਮ ਨਗ਼ਮੇ 

ਉਹ ਜਿਹਨਾਂ ਹੱਕ ਨਹੀਂ ਮੰਗੇ

ਜੰਗ ਦੀ ਲਿੱਪੀ ਨਹੀਂ ਸਮਝਦੇ 

ਮਾਂਵਾਂ ਦੀ ਕੁੱਖ ਦੀ ਮਿੱਟੀ ਨਾ ਬਣ ਸਕੇ

ਜੀਵਨ ‍ਯੁੱਧ ਦਾ ਹੀ ਦੂਜਾ ਨਾਂ ਹੁੰਦਾ ਹੈ

ਰਾਹਾਂ ਵਿਚ ਪਾਈਆਂ ਅਮਿੱਟ ਪੈੜਾਂ

ਤਾਰੀਖ਼ ਦੇ ਪਿੰਡੇ ਤੇ ਹੰਢਾਈ ਸਿਤਮਜ਼ਰੀਫੀ 

ਜੰਗ ਤੋਂ ਬਗ਼ੈਰ ਪਿੰਜਰੇ ਦਹਾੜਦੇ ਜ਼ਖ਼ਮੀ ਸ਼ੇਰ ਹਾਂ ਅਸੀਂ 

ਇਕ ਗਜ਼ ਦੇ ਦਾਇਰੇ ਵਿਚ ਘੁੰਮਦੇ

ਗ੍ਰਹਿਣੇ ਸੂਰਜ ਦੇ ਟੋਟੇ 

ਭਲਕੇ ਟੁੱਟ ਕੇ ਡਿੱਗਣ ਵਾਲੇ ਤਾਰੇ

ਯਾਰਾਂ ਦੇ ਅਣਲਿਖੇ ਅਣਗਾਏ ਗੀਤ

ਘਰੋਂ ਬਾਹਰ ਨਿਕਲਦੇ ਹੀ

ਦਰੜੇ ਜਾਣ ਨੂੰ ਪਰਿੰਦਿਆਂ ਵਾਂਗ ਮਿੱਧੇ ਜਾਣਾ

ਮਰੇ ਸੁਪਨਿਆਂ ਦੀ ਮਹਿਕ 

ਜੇਬਾਂ ਵਿੱਚ ਪਾ ਕੇ

ਕੁਫ਼ਰ ਦੇ ਬੁੱਢੇ ਬੁੱਤ ਬਣ ਕੇ ਖੜ੍ਹੇ ਰਹਿਣਾ 

ਚੌਂਕ ਦੇ ਇੱਕ ਕਿਨਾਰੇ 

ਜ਼ਿੰਦਗੀ ਦੀ ਪੀਂਘ ਨਹੀਂ ਹੂੰਦੀ

ਸੰਘਰਸ਼ ਕੁੱਝ ਵੀ ਨਹੀਂ ਹੁੰਦਾ

ਬਸੰਤ ਰੁੱਤ ਵਰਗੀ

ਖੇਤਾਂ ਵਿਚ ਖਿੜੀ ਮੁਹੱਬਤ ਹੁੰਦੀ ਹੈ

ਮੋਹ ਹੁੰਦਾ ਲਿਖਿਆ ਸਾਹਾਂ ਤੇ

ਲਹੂ ਦੇ ਰੰਗ ਵਰਗਾ 

ਪੱਤਿਆਂ ਦੇ ਪੌਣਾਂ ਨਾਲ ਛੇੜੇ ਰਾਗ ਹੁੰਦੇ ਨੇ 

ਯੁੱਧ ਦਾ ਇਤਿਹਾਸ ਲਿਖਣ ਲਈ ਪਹਿਲਾ ਮਿਲਿਆ ਪੁਰਸਕਾਰ 

ਰੁੱਸੇ ਸੂਰਜ ਨੂੰ ਹੱਥ ਲਾਉਣ ਦੀ ਚਾਹਤ

ਜੰਗ ਤਖ਼ਤ ਦੇ ਹਿਲਾਏ ਪਾਵਿਆਂ ਦਾ ਬੇਚੈਨ ਰਾਤ ਦਿਨ ਦਾ ਹੁੰਗਾਰਾ ਹੁੰਦਾ ਹੈ

ਜੂਝਣ ਵਾਲੀਆਂ ਖਾਹਿਸ਼ਾਂ ਹਸਰਤਾਂ ਦਾ ਨ੍ਰਿਤ 

ਸ਼ਾਂਤ ਧਰਤ ਤੋਂ ਚੱਕਿਆ ਪਹਿਲਾ ਕਦਮ

ਜਾਂ ਰੋਹ ਰੱਖਿਆ ਨਾਂ ਮੁਰਦਾ ਪਹਿਰਾਂ ਦਾ 

 

ਮੁਹੱਬਤ ਨੂੰ ਪਾਈ ਇਸ਼ਕ ਦੀ ਪਹਿਲੀ ਗਲਵੱਕੜੀ ਨੂੰ ਜੰਗ ਕਹੋ

ਮਹਿਬੂਬ ਦੇ ਮਹਿਕਦੇ ਅੰਗਾਂ ਦੀ ਸੁਗੰਧਤ ਦਾ ਸਰੂਰ 

ਪਹਿਲੀ ਮੁਸਕਾਨ 

ਸੁੱਚਿਆਂ ਬੁੱਲਾਂ ਤੇ ਜੂਝਣ ਦਾ ਮੋਹ 

ਸੱਜਰੇ ਫੁੱਲਾਂ ਤੇ

📝 ਸੋਧ ਲਈ ਭੇਜੋ