ਜ਼ਿੰਦਗੀ ਖ਼ਾਮ ਹੋ ਗਈ ਯਾਰੋ।
ਮੌਤ ਅੰਜਾਮ ਹੋ ਗਈ ਯਾਰੋ।
ਸੁਬਹ ਆਇਆ ਖ਼ਿਆਲ ਜ਼ੁਲਫ਼ਾਂ ਦਾ
ਸੁਬਹ ਤੋਂ ਸ਼ਾਮ ਹੋ ਗਈ ਯਾਰੋ।
ਕਿਸ ਮਿਹਰਬਾਨ ਦੀ ਖ਼ੁਸ਼ੀ ਖ਼ਾਤਿਰ,
ਦੁਸ਼ਮਨੀ ਆਮ ਹੋ ਗਈ ਯਾਰੋ।
ਜੋਸ਼ ਖਾਨਾ-ਬ-ਦੋਸ਼ ਆਵਾਰਾ,
ਹੋਸ਼ ਨਾਕਾਮ ਹੋ ਗਈ ਯਾਰੋ।
ਮੌਤ ਚੰਗੀ ਕਿ ਜ਼ਿੰਦਗੀ ਚੰਗੀ
ਸੋਚ ਸਰਸਾਮ ਹੋ ਗਈ ਯਾਰੋ।
ਖੁਸ਼ ਜਮਾਲਾਂ ਦੀ ਯਾਦ ਕੀ ਆਈ,
ਛਲਕਦਾ ਜਾਮ ਹੋ ਗਈ ਯਾਰੋ।
ਜ਼ਿੰਦਗੀ ਨੇ ਜਦੋਂ ਵਫ਼ਾ ਕੀਤੀ,
ਮੌਤ ਬਦਨਾਮ ਹੋ ਗਈ ਯਾਰੋ।