ਜ਼ਿੰਦਗੀ ਸਬਰ

ਜ਼ਿੰਦਗੀ ਸਬਰ ਹੈ ਕਰਾਰ ਨਹੀਂ। 

ਬਾਗ ਕਾਹਦਾ। ਅਗਰ ਬਹਾਰ ਨਹੀਂ।

ਵਾਰ ਐਸਾ ਕਿ ਉਫ਼ ਨਹੀਂ ਕੀਤੀ। 

ਹਾਲ ਐਸਾ ਕਿ ਗੁਮ ਗੁਸਾਰ ਨਹੀਂ।

ਜਾਣ ਵਾਲੇ ਤੇਰਾ ਖ਼ੁਦਾ ਹਾਫ਼ਿਜ਼ 

ਫਿਰ ਮਿਲਾਂਗੇ ਮਗਰ ਅਸਾਰ ਨਹੀਂ।

ਬੰਦ ਕਰ ਲੈ ਉਡੀਕ ਦੇ ਬੂਹੇ, 

ਹੁਣ ਕਿਸੇ ਦਾ ਵੀ ਇੰਤਜ਼ਾਰ ਨਹੀਂ।

ਮਿਲ ਰਹੀ ਜ਼ਿੰਦਗੀ ਨੂੰ ਮੌਤ ਗਲੇ, 

ਮੈਂ ਕਿਸੇ ਦਾ ਵੀ ਤਰਫ਼ਦਾਰ ਨਹੀਂ।

ਖ਼ੂਬ-ਸੂਰਤ ਬਲਾ ਹੈ ਇਹ ਦੁਨੀਆਂ, 

ਕਿਸ ਤਰ੍ਹਾਂ ਕਹਿ ਦਿਆਂ ਕਿ ਪਿਆਰ ਨਹੀਂ।

📝 ਸੋਧ ਲਈ ਭੇਜੋ