ਜ਼ਿੰਦਗੀ ਦੇ ਵਿੱਚ, ਪੱਤਝੜ ਕਦੇ ਬਹਾਰਾਂ ਨੇ।
ਹਰ ਮੌਸਮ, ਹੱਸ ਕੇ ਹੰਢਾਉਣਾ ਪੈਣਾ ਏ॥
ਨਾ ਕਰ ਆਸ, ਹਰ ਰਾਹ ਤੇ, ਫੁੱਲਾਂ ਕਲੀਆਂ ਦੀ।
ਕੰਡਿਆਂ ਨੂੰ ਵੀ ਹਮਸਫਰ ਬਣਾਉਣਾ ਪੈਣਾ ਏ॥
ਏਨਾ ਮੋਹ ਵੀ ਕੀ, ਕਿ ਪਾਗਲ ਹੋ ਜਾਵੇਂ।
ਆਖਰ ਕੱਲੇ ਬਹਿ ਬਹਿ ਰੋਣਾ ਪੈਣਾ ਏ॥
ਕੀ ਪਤਾ ਹਯਾਤੀ ਦੇ ਇਸ ਜਨਾਜੇ ਵਿੱਚ।
ਕਿਸ ਕਿਸ ਦੇ ਗੱਲ ਲੱਗ ਰੋਣਾ ਪੈਣਾ ਏ॥
ਨਾ ਕਰ ਇੰਨਾ ਮਾਣ "ਮੰਡੇਰ" ਜਵਾਨੀ ਤੇ।
ਤੈਨੂੰ ਵੀ ਕਦੇ ਬੁੱਢਾ ਹੋਣਾ ਪੈਣਾ ਏ॥