ਜਿਨ੍ਹਾਂ ਔਰਤਾਂ ਕੋਲ
ਮਰਦ ਰਾਤ ਬਿਤਾਉਂਦੇ ਨੇ ਉਨ੍ਹਾਂ ਨੂੰ ਵੇਸਵਾ ਕਹਿੰਦੇ ਨੇ
ਜਿਨ੍ਹਾਂ ਔਰਤਾਂ ਨਾਲ
ਮਰਦ ਦਿਨ ਬਿਤਾਉਂਦੇ ਨੇ
ਉਨ੍ਹਾਂ ਨੂੰ ਪ੍ਰੇਮਿਕਾ ਕਹਿੰਦੇ ਨੇ
ਜਿਨ੍ਹਾਂ ਔਰਤਾਂ ਨਾਲ
ਮਰਦ ਜ਼ਿੰਦਗੀ ਬਿਤਾਉਂਦੇ ਨੇ ਉਨ੍ਹਾਂ ਨੂੰ ਪਤਨੀ ਕਹਿੰਦੇ ਨੇ
ਮਰਦ ਦਾ ਰੁਤਬਾ ਨਹੀ ਬਦਲਦਾ
ਔਰਤ ਦਾ ਹਰ ਰੂਪ ਵੱਖਰਾ
ਹੋ ਜਾਂਦਾ ਹੈ
ਕੌਣ ਹੈ ਇਸ ਸਭ ਦਾ ਜ਼ਿੰਮੇਵਾਰ ਦੱਸੋ
ਕਿਉਂ ਸਮਾਜ ਅੱਖਾਂ ਬੰਦ ਕਰ ਸੌਂ ਜਾਂਦਾ ਹੈ