ਜਿਨ੍ਹਾ ਦੀ ਫਿਤਰਤ ਵਿੱਚ ਹੋਵੇ ਹੱਸਣਾ,
ਉਹ ਹੰਝੂਆਂ ਨੂੰ ਸੰਭਾਲਦੇ ਨਹੀ ਹੁੰਦੇ।
ਜਿਨ੍ਹਾ ਦੀ ਫਿਦਰਤ ਵਿੱਚ ਹੋਵੇ ਵੱਸਣਾ,
ਉਹ ਉਜਾੜੇ ਨੂੰ ਕਦੇ ਨਕਾਰਦੇ ਨ ਹੁੰਦੇ।
ਰੋ-ਰੋ ਕੇ ਉਜੜਣ ਨਾਲੋ ਹੱਸ ਅਬਾਦ ਹੋ,
ਅੰਤ ਨੂੰ ਮਾਣ, ਹੱਸ-ਹੱਸ ਕੇ ਬਰਬਾਦ ਹੋ।
ਖੁਸ਼ਹਾਲ ਪਰਬਤ ਹੋ,ਖੁਸ਼ੀ ਦਾ ਝਨਾਬ ਹੋ।
ਅੰਤ ਨੂੰ ਮਾਣ, ਹੱਸ-ਹੱਸ ਕੇ ਬਰਬਾਦ ਹੋ।