ਜਿਨ੍ਹਾਂ ਅੰਦਰ ਚਾਅ ਨਈ ਰਹਿੰਦਾ

ਜਿਨ੍ਹਾਂ ਅੰਦਰ ਚਾਅ ਨਈ ਰਹਿੰਦਾ 

ਉਹਨਾਂ ਅੰਦਰ ਸਾਹ ਨਈ ਰਹਿੰਦਾ 

ਏਥੇ ਤੇਰੀ ਮੈਂ ਰਹਿੰਦੀ

ਏਥੇ ਫੇਰ ਖ਼ੁਦਾ ਨਈ ਰਹਿੰਦਾ

ਤੇਰੇ ਨਾਲੋਂ ਟੁੱਟਕੇ ਰੱਬਾ

ਬੰਦਾ ਬੇਪਰਵਾਹ ਨਈ ਰਹਿੰਦਾ

ਤੂੰ ਜਦ ਪਲਕਾਂ ਢੋਅ ਲੈਨਾ ਏਂ

ਤੇਰੇ ਦਿਲ ਨੂੰ ਰਾਹ ਨਈ ਰਹਿੰਦਾ

📝 ਸੋਧ ਲਈ ਭੇਜੋ