ਜਿਨ੍ਹਾਂ ਜਾਤਾ ਅਸਾਂ ਕੰਮ ਸਾਈਂ ਨਾਲ

ਜਿਨ੍ਹਾਂ ਜਾਤਾ ਅਸਾਂ ਕੰਮ ਸਾਈਂ ਨਾਲ, ਉਨ੍ਹਾਂ ਛਡੇ ਹੋਰ ਵਿਖਾਲੇ ।

ਅਤੇ ਜੇਹੀ ਆਵੈ ਉਹ ਸਿਰ ਤੇ ਜਾਲਨ, ਕੰਮ ਕਰਨ ਫ਼ਕੀਰਾਂ ਵਾਲੇ ।

ਦਮ ਦਮ ਨਾਲ ਸਮਾਲਨ ਦੋਸਤ, ਅਤੇ ਖੁਸ਼ੀ ਰੈਹਨ ਹਰ ਹਾਲੇ ।

ਸੰਤਰੇਣ ਉਹ ਉਸ ਜਾ ਪਹੁੰਚੇ, ਜਿਥੇ ਪਹੁੰਚੇ ਸਾਈਂ ਵਾਲੇ ।

📝 ਸੋਧ ਲਈ ਭੇਜੋ