ਜਿਨ੍ਹਾਂ ਜਾਤਾ ਇਥੋਂ ਸਰਪਰ ਜਾਣਾ

ਜਿਨ੍ਹਾਂ ਜਾਤਾ ਇਥੋਂ ਸਰਪਰ ਜਾਣਾ, ਅਸੀਂ ਅਗੋਂ ਦਾ ਕੁਝ ਕਰੀਏ ।

ਜੋ ਦਿਸਦਾ ਸੋ ਨਾਲ ਨ ਨਿਭਦਾ, ਤਿਸ ਪਿਛੇ ਕਿਉਂ ਕਰ ਮਰੀਏ ।

ਹਰਗਿਜ਼ ਢਿਲ ਨ ਕਰੀਏ ਕੰਮ ਵਿਚ, ਜਿਥੋਂ ਤਾਈਂ ਸਰੀਏ ।

ਸੰਤਰੇਣ ਸੰਗ ਕਰੀਏ ਤਿਨ੍ਹਾਂ ਦਾ, ਲੜ ਲਗ ਜਿਨ੍ਹਾਂ ਦੇ ਤਰੀਏ ।

📝 ਸੋਧ ਲਈ ਭੇਜੋ