ਜਿਨ੍ਹਾਂ ਕੰਮਾਂ ਨੂੰ ਭਜ ਭਜਿ ਪਉਂਦੇ

ਜਿਨ੍ਹਾਂ ਕੰਮਾਂ ਨੂੰ ਭਜ ਭਜਿ ਪਉਂਦੇ, ਸੇ ਕੰਮ ਨ ਕਿਤੇ ਆਵਨ ।

ਜੇੜ੍ਹਾ ਕੰਮ ਜ਼ਰੂਰੀ ਸਭ ਨੂੰ, ਉਸ ਤੋਂ ਭਜ ਭਜ ਜਾਵਨ ।

ਛਡਨ ਸੱਚ ਤੇ ਕੱਚ ਵਿਹਾਝਨ, ਸੋ ਆਖਰ ਪਛੋਤਾਵਨ ।

ਸੰਤਰੇਣ ਜੇੜ੍ਹੇ ਛਡ ਖਲੋਤੇ, ਸੇ ਹਰਗਿਜ਼ ਖ਼ਤਾ ਨ ਖਾਵਨ ।

📝 ਸੋਧ ਲਈ ਭੇਜੋ