ਜਿਨ੍ਹਾਂ ਰਾਜ਼ਕ ਸਾਈਂ ਜਾਤਾ

ਜਿਨ੍ਹਾਂ ਰਾਜ਼ਕ ਸਾਈਂ ਜਾਤਾ, ਸੇ ਨਾਲ ਤਵੱਕੋ ਬੈਂਹਦੇ ।

ਮੰਨਨ ਹੁਕਮ ਰਜਾਇ ਸਾਈਂ ਦੀ, ਅਤੇ ਸਭ ਕਿਛ ਸਿਰ ਤੇ ਸੈਂਹਦੇ ।

ਜੇਹੀ ਆਵੇ ਤੇਹੀ ਜਾਲਨ, ਸੁਆਲ ਨ ਕਿਸੇ ਕੈਂਹਦੇ ।

ਸੰਤਰੇਣ ਜਿਨ੍ਹਾਂ ਰਾਜ਼ਕ ਜਾਤਾ, ਸੋ ਸਭ ਤਰ੍ਹਾਂ ਰਾਜ਼ੀ ਰੈਂਹਦੇ ।

📝 ਸੋਧ ਲਈ ਭੇਜੋ