ਜਿਨ੍ਹਾਂ ਜਗਾਤ ਸਾਈਂ ਦੀ ਕੱਢੀ

ਜਿਨ੍ਹਾਂ ਜਗਾਤ ਸਾਈਂ ਦੀ ਕੱਢੀ, ਉਹ ਹੋਰ ਜਗਾਤ ਨ ਕਢਦੇ ।

ਇਕ ਪਲ ਜੁਦਾ ਨ ਹੋਵਨ ਹਰਗਿਜ਼, ਉਹ ਹਰਫ਼ ਬਿ ਨੁਕਤਾ ਪੜ੍ਹਦੇ ।

ਖੋਟੇ ਖਰੇ ਤਦਾਹੀਂ ਜਾਪਣ, ਜਾਂ ਨਜ਼ਰ ਸਰਾਫਾਂ ਚੜ੍ਹਦੇ ।

ਸੰਤਰੇਣ ਜਿਨ੍ਹਾਂ ਸਾਈਂ ਪਛਾਤਾ, ਉਹ ਨਾਲ ਸਾਈਂ ਦੇ ਹੰਢਦੇ ।

📝 ਸੋਧ ਲਈ ਭੇਜੋ