ਜਿਨ੍ਹਾਂ ਨੂੰ ਲਗੇ ਸ਼ਉਕ ਮੌਲੇ ਦਾ

ਜਿਨ੍ਹਾਂ ਨੂੰ ਲਗੇ ਸ਼ਉਕ ਮੌਲੇ ਦਾ, ਉਹ ਸਭ ਕੁਝ ਸਿਰ ਤੇ ਝਲਦੇ ।

ਝਖੜ ਝਾਂਝੇ ਅਤੇ ਲਖ ਅਨ੍ਹੇਰੀਆਂ, ਉਹ ਵਾਂਗ ਸੁਮੇਰ ਨ ਹਲਦੇ ।

ਭੁਖ ਵਿਚ ਰੱਜਣ ਅਤੇ ਨੰਗ ਵਿਚ ਕੱਜਣ, ਉਹ ਭੁਖੇ ਨੀ ਇਕ ਗੱਲ ਦੇ ।

ਸੰਤਰੇਣ ਜਿਨ੍ਹੀ ਅਖੀਂ ਡਿਠਾ, ਕੀ ਆਖਣ ਸੁਖ ਇਕ ਪਲ ਦੇ ।

📝 ਸੋਧ ਲਈ ਭੇਜੋ