ਜਿਉਣ ਦਾ ਕੁਝ ਆਧਾਰ ਨਹੀਂ ਹੈ।
ਇਹ ਮੇਰਾ ਸੰਸਾਰ ਨਹੀਂ ਹੈ।
ਇਸ ਤਹਿਜ਼ੀਬ ਦਾ, ਇਸ ਵਿਰਸੇ ਦਾ,
ਕੋਈ ਪਹਿਰੇਦਾਰ ਨਹੀਂ ਹੈ।
ਇਕ ਚਿੰਗਾਰੀ ਸਹਿਕ ਰਹੀ ਹੈ,
ਦਿਲ ਮਘਦਾ ਅੰਗਿਆਰ ਨਹੀਂ ਹੈ।
ਝੂਠ ਦੇ ਨਾਲ ਖੜ੍ਹਾ ਹਾਂ ਬੇਸ਼ਕ,
ਸੱਚ ਤੋਂ ਵੀ ਇਨਕਾਰ ਨਹੀਂ ਹੈ।
ਮੇਰੇ 'ਤੇ ਕੀ ਬੀਤ ਰਹੀ ਹੈ,
ਉਸਨੂੰ ਇਸਦੀ ਸਾਰ ਨਹੀਂ ਹੈ।
ਜੋ ਕੁਝ ਹੈ ਉਹ ਇਸ ਬੰਨੇ ਹੈ,
ਕੁਝ ਵੀ ਪਰਲੇ ਪਾਰ ਨਹੀਂ ਹੈ।