ਜਿਉਂ ਪਪੀਹਾ ਤਰਸਦਾ ਹੈ ਇੱਕ ਕਣੀ ਦੇ ਵਾਸਤੇ
ਨੈਣ ਤੈਨੂੰ ਤਰਸਦੇ ਨੇ ਤੱਕਣੀ ਦੇ ਵਾਸਤੇ
ਕੀ ਵਫ਼ਾ ਹੈ ਐਪਲ ਨੇ ਉਸ ਬੇਵਫਾ ਦੇ ਕੌਲ ਨੇ
ਪਰ ਬਹਾਨਾ ਮਿਲ ਗਿਆ ਹੈ ਦਿਨ ਕਟੀ ਦੇ ਵਾਸਤੇ
ਵੇਖਿਆ ਮਹਿਫ਼ਿਲ ਚ ਤੇਰੀ ਝੂਮਦਾ ਜਾਂ ਗੈਰ ਨੂੰ
ਪੈਰ ਮੇਰੇ ਮੁੜ ਪਏ ਨੇ ਫਿਰ, ਫਿਰ ਕਦੀ ਦੇ ਵਾਸਤੇ
ਕੀ ਪਤਾ ਮੈਂ ਮੌਤ ਨੂੰ ਨਾ ਹੋਰ ਧੋਖਾ ਦੇ ਸਕਾਂ
ਉਹ ਥੋੜ੍ਹਾ ਬਹਿ ਲਓ ਅੱਧ ਘੜੀ ਦੇ ਵਾਸਤੇ
ਚੰਗਾ ਕੀਤਾ ਦੋਸਤਾਂ ਕਿ ਤੂੰ ਕਿਨਾਰਾ ਕਰ ਗਿਉਂ
ਕੌਣ ਕਿਸਦਾ ਹੋ ਰਹੇ ਇਸ ਜ਼ਿੰਦਗੀ ਦੇ ਵਾਸਤੇ
ਜਿੱਥੇ ਜਾ ਕੇ ਮਰ ਗਿਆ ਇਹ ਹੌਂਸਲਾ ਇਨਸਾਨ ਦਾ
ਰੱਬ ਪੈਦਾ ਹੋ ਗਿਆ ਏ ਬੰਦਗੀ ਦੇ ਵਾਸਤੇ
ਆਦਮੀ ਨੂੰ ਆਦਮੀ ਹੈ ਅੱਜ ਸੰਗੀਨਾਂ ਚੋਬਦਾ
ਆਦਮੀ ਕੀ ਹੋ ਰਿਹਾ ਹੈ ਆਦਮੀ ਦੇ ਵਾਸਤੇ
ਕਤਲ ਮੈਨੂੰ ਕੀ ਕਰੋਗੇ ਹੈ ਜ਼ਮਾਨੇ ਵਾਲਿਓ
ਅਣਖ ਮੇਰੀ ਤੇਗ਼ ਹੈ ਖੁਦ ਖੁਦਕੁਸ਼ੀ ਦੇ ਵਾਸਤੇ