ਜਿਉਂਦੇ ਜੀਅ ਨਾ ਸੁਣਦਾ ਕੋਈ

ਜਿਉਂਦੇ ਜੀਅ ਨਾ ਸੁਣਦਾ ਕੋਈ,

ਮੋਇਆਂ ਕਿਉਂ ਮਿਲ ਬਹਿੰਦੇ ਨੇ ।

ਦੁਨੀਆਂ ਦੇ ਮੁਰਝਾਏ ਰਿਸ਼ਤੇ,

ਮਰਿਆਂ ਕਿਉਂ ਖਿੜ ਪੈਂਦੇ ਨੇ ।

ਜਿਹਨਾਂ ਸੌਂਹਾਂ ਖਾਧੀਆਂ ਸੀ,

ਨਾਲ ਕਦੇ ਨਾ ਖੜ੍ਹਨ ਦੀਆਂ ।

ਮੋਇਆਂ ਤੇ ਉਹ ਲੋਕੀਂ ਝੱਟ 'ਚ,

ਮੰਜੇ ਕਿਉਂ ਆ ਬਹਿੰਦੇ ਨੇ ।

ਜਿਹੜੇ ਪਾਪੀ ਕਹਿ ਕੇ ਕੋਸਣ,

'ਸਰਬ' ਨੂੰ  ਕਹਿ ਗੱਦਾਰ ਜਿਹਾ ।

ਮੋਇਆਂ ਲਾਸ਼ ਗਲੇ ਨਾਲ ਲਾ ਕੇ,

ਰੋਵਣ ਕਿਉਂ ਲੱਗ ਪੈਂਦੇ ਨੇ ।

ਜਾਨ ਨਾਲ ਦੀਪ ਜਗਾ ਗਿਆ,

ਨਿਸ਼ਾਨ ਸਾਹਿਬ ਝੜ੍ਹਾ ਗਿਆ ।

ਮੋਇਆਂ ਗੇਟ ਬਣਵਾਉਣਗੇ,

ਅਰਦਾਸਾਂ ਵੀ ਕਰਵਾਉਣਗੇ ।

ਰੂਹ ਨੇ ਜਦ ਮਕਾਨ ਬਦਲਤਾ,

ਚੰਗਾ ਬੰਦਾ ਸੀ, ਕਹਿੰਦੇ ਨੇ ।

ਅੰਤਮ ਸਸਕਾਰ ਤੱਕ ਖੇਡ ਜਿੰਨ੍ਹਾਂ ।

ਆਖਰ ਵੇਲ਼ੇ ਵੇਖੇ ਉਹਨਾਂ ਦੇ,

ਝੂਠੇ ਅੱਥਰੂ ਵਹਿੰਦੇ ਮੈਂ ।

ਰੱਬਾ ਤੇਰੀ ਇਹ ਰਜ਼ਾ,

ਮੈਨੂੰ ਸਮਝ ਨਾ ਆਈ ਕਿ,

ਦੁਨੀਆਂ ਦੇ ਮੁਰਝਾਏ ਰਿਸ਼ਤੇ,

 ਮੋਇਆਂ ਕਿੰਝ ਖਿੜ ਪੈਂਦੇ ਨੇ ।

📝 ਸੋਧ ਲਈ ਭੇਜੋ