ਜਿਸ ਦੀ ਖ਼ਾਬਾਂ ਵਿਚ ਤਸਵੀਰ ਮਿਸ਼ਾਲੀ ਸੀ

ਜਿਸ ਦੀ ਖ਼ਾਬਾਂ ਵਿਚ ਤਸਵੀਰ ਮਿਸ਼ਾਲੀ ਸੀ ।

ਅੱਖ ਖੁੱਲ੍ਹੀ ਤੇ ਉਹੋ ਬਸਤੀ ਖ਼ਾਲੀ ਸੀ ।

ਮੈਨੂੰ ਮੁਜਰਮ ਕਹਿਣ ਲਈ ਹਮਸਾਏ ਨੇ,

ਆਪਣੀ ਝੁੱਗੀ ਆਪਣੇ ਹੱਥੀਂ ਬਾਲੀ ਸੀ ।

ਉਹ ਵੀ ਉਸੇ ਗੱਲ ਤੇ ਈ ਬਸ ਚੁੱਪ ਰਿਹਾ,

ਜਿਹੜੀ ਗੱਲ ਤੇ ਹਰ ਇਕ ਅੱਖ ਸਵਾਲੀ ਸੀ ।

ਕਿਸਰਾਂ ਦੱਸਾਂ ਉਹੋ ਦੁਸ਼ਮਨ ਹੋ ਗਈ ਏ,

ਖ਼ੂਨ ਪਿਲਾ ਕੇ ਜਿਹੜੀ ਸੱਧਰ ਪਾਲੀ ਸੀ ।

ਅੱਜ ਉਹ ਕੱਖਾਂ ਤੋਂ ਵੀ ਹੌਲਾ ਹੋਇਆ ਏ,

ਸਭਨਾਂ ਦੀ ਕੱਲ ਜਿਸ ਨੇ ਪੱਗ ਉਛਾਲੀ ਸੀ ।

ਦਿਨ ਦਾ ਚਾਨਣ ਸੋਚਾਂ ਦੇ ਵਿਚ ਲੰਘ ਗਿਆ,

ਰਾਤ ਹੋਈ ਤੇ ਚੰਨ ਤੇ ਬਦਲੀ ਕਾਲੀ ਸੀ ।

ਉੱਡਦੀ ਏ ਹੁਣ ਖ਼ਾਕ'ਸਲੀਮ'ਉਸ ਗੁਲਸ਼ਨ ਵਿਚ,

ਧਰਤੀ ਉੱਤੇ ਜਿਸ ਦਾ ਹੁਸਨ ਮਿਸ਼ਾਲੀ ਸੀ ।

📝 ਸੋਧ ਲਈ ਭੇਜੋ