ਜਿਸ ਨੂੰ ਕੰਮ ਸਾਈਂ ਨਾਲ ਹੋਇਆ

ਜਿਸ ਨੂੰ ਕੰਮ ਸਾਈਂ ਨਾਲ ਹੋਇਆ, ਉਹ ਲੋਕਾਂ ਵੱਲ ਕੀ ਵੇਖੇ ।

ਕੋਈ ਨਿੰਦੇ, ਕੋਈ ਬੰਦੇ, ਉਸ ਨੂੰ, ਦੋਵੇਂ ਇਕਤੇ ਲੇਖੇ ।

ਦਿਲ ਥੀਂ ਹਰਗਿਜ਼ ਗ਼ੈਰ ਨਾ ਜਾਣੈ, ਉਹ ਹਰਿ ਵੇਖੈ ਹਰ ਭੇਖੇ ।

ਸੰਤਰੇਣ ਜੋ ਖੁਦੀ ਤੋਂ ਗੁਜ਼ਰੇ, ਸੋ ਅਜ਼ਬ ਤਮਾਸ਼ਾ ਵੇਖੇ ।

📝 ਸੋਧ ਲਈ ਭੇਜੋ