ਜਿਸ ਨੂੰ ਮਿਲਿਆ ਯਾਰ ਪਿਆਰਾ

ਜਿਸ ਨੂੰ ਮਿਲਿਆ ਯਾਰ ਪਿਆਰਾ, ਉਸ ਸੁਖ ਨਾਲ ਉਮਰ ਵਿਹਾਣੀ ।

ਬਿਨ ਦਿਲਬਰ ਹੋਰ ਤਿਸ ਹੋਰ ਨ ਦਿਸੈ, ਮਿਲਣ ਦੀ ਇਹ ਨਿਸਾਣੀ ।

ਮਿਲਿਆਂ ਜੁਦਾ ਨ ਹੋਵੇ ਹਰਗਿਜ਼, ਜਿਉਂ ਬਰਫ ਮਿਲੀ ਨਾਲ ਪਾਣੀ ।

ਸੰਤਰੇਣ ਪਰ ਮਿਲਦਾ ਉਹੋ, ਜਿਸ ਕੀਤੀ ਤਬਾ ਨਿਮਾਣੀ ।

📝 ਸੋਧ ਲਈ ਭੇਜੋ