ਜਿਸ ਨੂੰ ਮੁਰਸ਼ਦ ਨਾਲ ਮੁਹੱਬਤ

ਜਿਸ ਨੂੰ ਮੁਰਸ਼ਦ ਨਾਲ ਮੁਹੱਬਤ, ਸੁਖ ਆਵੈ ਤਿਸੇ ਦੇ ਹਿਸੇ ।

ਜ਼ਾਹਰ ਨੇਕ ਅਮਲ ਜੋ ਕਰਦਾ, ਉਸ ਬਾਤਨ ਗ਼ੈਰ ਨ ਦਿਸੇ ।

ਸਚੀ ਸਿਕ ਤੇ ਮੰਗ ਸਚਿਆਰਾਂ, ਏ ਹਥ ਚੜ੍ਹੀ ਦਉਲਤ ਕਿਸੇ ।

ਸੰਤਰੇਣ ਉਹ ਸਭ ਥੀਂ ਡਾਢੇ, ਪਰ ਦਿਲ ਥੀਂ ਸਭ ਥੀਂ ਲਿਸੇ ।

📝 ਸੋਧ ਲਈ ਭੇਜੋ