ਜਿਸਮ ਨੂੰ ਤੇ ਜਾਨ ਨੂੰ

ਜਿਸਮ ਨੂੰ ਤੇ ਜਾਨ ਨੂੰ ਕੀ ਹੋ ਗਿਆ

ਅੱਜ ਦੇ ਇਨਸਾਨ ਨੂੰ ਕੀ ਹੋ ਗਿਆ

ਸਾਜ਼ਿਆ ਸੀ ਜੋ ਹਿਆਤੀ ਵਾਸਤੇ,

ਸਾਜ਼ ਨੂੰ ਸਾਮਾਨ ਨੂੰ ਕੀ ਹੋ ਗਿਆ

ਮੇਰਿਆਂ ਰਾਹਵਾਂ ਦੇ ਵਿਚ ਨੇ ਔਕੜਾਂ,

ਅੱਜ ਤੇਰੇ ਅਹਿਸਾਨ ਨੂੰ ਕੀ ਹੋ ਗਿਆ

ਮੇਰੇ ਆਵਣ ਤੋਂ ਉਹ ਪਹਿਲਾਂ ਤੁਰ ਗਿਆ,

ਕੀ ਮੇਰੇ ਮਹਿਮਾਨ ਨੂੰ ਕੀ ਹੋ ਗਿਆ

ਜਿਚ ਕਿਉਂ ਕਰਦੇ ਨੇ ਪਏ ਬੀਮਾਰ ਨੂੰ,

ਦਰਦ ਨੂੰ ਦਰਮਾਨ ਨੂੰ ਕੀ ਹੋ ਗਿਆ

ਕਦ ਗਿਲੇ ਸ਼ਿਕਵੇ ਸੀ ਕਰਦਾ ਦਿਲ ਤੇਰਾ,

ਖ਼ਵਰੇ ਇਸ ਨਾਦਾਨ ਨੂੰ ਕੀ ਹੋ ਗਿਆ

ਸ਼ੁਕਰ ਕਰਨਾ 'ਸਰਵਰੀ' ਮਸਲਿਕ ਤੇਰਾ,

ਅੱਜ ਤੇਰੇ ਈਮਾਨ ਨੂੰ ਕੀ ਹੋ ਗਿਆ

📝 ਸੋਧ ਲਈ ਭੇਜੋ