ਜਿਸਮ ਪੁਰਾਣੀ

ਜਿਸਮ ਪੁਰਾਣੀ ਇਕ ਚਾਦਰ ਹੈ। 

ਜਾਨ ਜਿਸਮ 'ਚੋਂ ਸ਼ਹਿਰ ਬ-ਦਰ ਹੈ।

ਜਿਸ ਨੇ ਲਿਖਣ ਸਿਖਾਇਆ ਮੈਨੂੰ, 

ਤੇਰੇ ਨਾਂ ਪਹਿਲਾ ਅੱਖਰ।

ਆਵਾਰਾ-ਗ਼ਰਦ ਹਵਾਏ

ਤੇਰਾ ਘਰ ਹੁਣ ਮੇਰਾ ਘਰ ਹੈ।

ਕਬਰਾਂ ਦੀ ਖਾਮੋਸ਼ੀ ਬੋਲੇ,

ਬੋਲਣ ਨਾਲੋਂ ਚੁੱਪ ਬਿਹਤਰ ਹੈ।

ਕਲ ਦਾ ਸੂਰਜ ਮੇਰਾ ਸੀ, 

ਚੰਨ ਹੁਮਾ ਦਾ ਟੁੱਟਿਆ ਪਰ ਹੈ।

ਦੁਨੀਆਂ ਦੇ ਭਟਕਣ-ਹਾਰੇ, 

ਤੇਰਾ ਘਰ ਤੇ ਅਮ੍ਰਿਤਸਰ ਹੈ।

ਮਿੱਟੀ ਵਿੱਚ ਮਿੱਟੀ ਦੀ ਰਚਨਾ, 

ਮਿੱਟੀ ਨੂੰ ਮਿੱਟੀ ਦਾ ਵਰ ਹੈ।

ਰਾਤਾਂ 'ਚੋਂ ਬੇਖ਼ਾਬ ਗੁਜ਼ਰਨਾ, 

ਸਾਵਨ ਰੁੱਤ ਦਾ ਖੁਸ਼ਕ ਸਫਰ ਹੈ।

ਜਿਸ ਦਾ ਹੁਨਰ ਪਸੰਦ ਆਏ, 

ਦਿਲ ਵੀ ਕੈਸਾ ਕਾਰੀਗਰ ਹੈ।

📝 ਸੋਧ ਲਈ ਭੇਜੋ