ਜਿਸਮ ਰੌਸ਼ਨ ਹੈ

ਜਿਸਮ ਰੌਸ਼ਨ ਹੈ ਕਿ ਸਾਇਆ ਹੈ ਮੁਨੱਵਰ ਮੇਰਾ। 

ਹੈ ਕਦੇ ਨੂਰ ਕਦੇ ਨਾਰ ਇਹ ਬਿਸਤਰ ਮੇਰਾ।

ਇਹ ਸ਼ਹਿਰ ਮੇਰਾ ਸ਼ਹਿਰ ਹੈ ਨਾ ਇਹ ਘਰ ਘਰ ਮੇਰਾ। 

ਰਾਤ ਦਿਨ ਭਟਕਦੇ ਰਹਿਣਾ ਹੈ ਮੁਕੱਦਰ ਮੇਰਾ।

ਉਹ ਮੇਰਾ ਦੋਸਤ ਮੇਰੀ ਜਾਨ ਦਾ ਦੁਸ਼ਮਨ ਕਿਓਂ ਹੈ

ਕਿਸ ਜਗਹ ਕੇ ਜੁਦਾ ਹੋ ਗਿਆ ਲਸ਼ਕਰ ਮੇਰਾ।

ਸਾਥ ਦੇਣਾ ਹੈ ਤਾਂ ਇਸ ਸਾਥ ਦੀ ਨਿਸਬਤ ਵੀ ਸਮਝ, 

ਸਾਥ ਪਾਰਸ ਹੈ ਤੇਰਾ ਸਾਥ ਹੈ ਪੱਥਰ ਮੇਰਾ।

ਦਸ਼ਤ ਹੈ ਬਾਗ ਹੈ ਜੰਨਤ ਹੈ ਜਹੰਨੁਮ ਵੀ ਹੈ, 

ਇਸ ਤਰਾਂ ਹੁੰਦਾ ਹੈ ਦਿਨ ਰਾਤ ਬਰਾਬਰ ਮੇਰਾ।

ਰੋਕ ਸਕਦਾ ਹੈ ਭਲਾ ਕੌਣ ਕਿਸੇ ਦਾ ਰਸਤਾ, 

ਸ਼ੌਕ ਰਹਜ਼ਨ ਹੈ ਮੇਰਾ ਸ਼ੌਕ ਹੀ ਰਹਬਰ ਮੇਰਾ।

ਹਰ ਸਿਤਾਰੇ ਨੂੰ ਸੂਰਜ ਨੇ ਚਮਕ ਬਖ਼ਸ਼ੀ ਹੈ, 

ਬੂੰਦ ਬੂੰਦ ਵਿਚ ਹੀ ਸਮਾਇਆ ਹੈ ਸਮੁੰਦਰ ਮੇਰਾ।

📝 ਸੋਧ ਲਈ ਭੇਜੋ