ਜਿਸਨੇ ਮੁਹੱਬਤ ਦੇ ਪਾਠ ਪੜ੍ਹਾਏ ਸਾਨੂੰ

ਜਿਸਨੇ ਮੁਹੱਬਤ ਦੇ ਪਾਠ ਪੜ੍ਹਾਏ ਸਾਨੂੰ , ਗਿੱਲੇ ਸਿਕਵੇ ਕਰਨੇ ਸਿਖਾਏ ਨਾ

ਜਿਸਨੇ ਨਫਰਤ ਦੇ ਮਹਿਲਾ ਨੂੰ ਠੋਕਰ ਮਾਰੀ , ਮੁਹੱਬਤ ਦੇ ਕੱਚੇ ਢਾਏ ਨਾ

ਜਿਸਨੇ ਗੂੰਗਾ ਬਣ ਕੇ ਜ਼ਿੰਦਗੀ ਗੁਜਾਰੀ , ਪਰ ਨਫ਼ਰਤ ਦੇ ਸੋਹਲੇ ਗਾਏ ਨਾ।

ਜਿਸਨੇ ਘੁੱਪ ਹਨੇਰਾ ਸਵੀਕਾਰ ਸੀ ਕਰਿਆ , ਪਰ ਘਿਰਣਾ ਦੇ ਦੀਪ ਜਗਾਏ ਨਾ।

ਜਿਨ੍ਹਾਂ ਨੂੰ ਇਹ ਵੀਰ ਸੀ ਮੰਨਦਾ , ਕਦੇ ਉਨਾ ਨੂੰ ਪਿੱਠ ਵਖਾਏ ਨਾ

ਮੂੰਹ ਤੇ ਜੋ ਮੰਦਾ ਬੋਲੇ , ਭਾਣਾ ਮੰਨਿਆ , ਕਦੇ ਮੁੜਕੇ ਜਵਾਬ ਸੁਨਾਏ ਨਾ

ਨਫ਼ਰਤ ਦੇ ਤਾਜ ਸਵੀਕਾਰ ਕਰਦਾ , ਮੁਹੱਬਤੀਆਂ ਦੇ ਸੰਗ ਗਵਾਏ ਨਾ

ਜੋ ਖੁੱਦ ਹਾਰ ਜਾਂਦਾ ਵਾਂਗ ਪ੍ਰਵਾਨੇ ਦੇ , ਪਰ ਮੁਹੱਬਤ ਨੂੰ ਕਦੇ ਹਰਾਏ ਨਾ

ਮੁਹੱਬਤ ਦੇ ਚਿਰਾਗਾਂ ਨੂੰ ਜੋ ਘਿਓ ਪਾ ਜਗਾਉਦਾ,ਉਹ ਮੋਹ ਦੇ ਦੀਪ ਬੁਝਾਏ ਨਾ।

ਮੁਹੱਬਤ ਦੇ ਚਿਰਾਗਾਂ ਨੂੰ ਜੋ ਘਿਓ ਪਾ ਜਗਾਉਦਾ,ਉਹ ਮੋਹ ਦੇ ਦੀਪ ਬੁਝਾਏ ਨਾ।

📝 ਸੋਧ ਲਈ ਭੇਜੋ